Home ਇੰਮੀਗ੍ਰੇਸ਼ਨ 39 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਤੋਂ ਤੰਗ ਆਇਆ ਕਿਊਬੈਕ

39 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਤੋਂ ਤੰਗ ਆਇਆ ਕਿਊਬੈਕ

0
39 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਤੋਂ ਤੰਗ ਆਇਆ ਕਿਊਬੈਕ

ਟਰੂਡੋ ਨੂੰ ਚਿੱਠੀ ਲਿਖ ਕੇ ਹੋਰਨਾਂ ਰਾਜਾਂ ਵਿਚ ਤਬਦੀਲ ਕਰਨ ਦੀ ਮੰਗ ਕੀਤੀ

ਮੌਂਟਰੀਅਲ, 21 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਕਿਊਬੈਕ ਵਿਚ ਦਾਖ਼ਲ ਹੋ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਤੁਰਤ ਕੈਨੇਡਾ ਦੇ ਵੱਖ ਵੱਖ ਰਾਜਾਂ ਵਿਚ ਭੇਜ ਦਿਤਾ ਜਾਵੇ ਤਾਂਕਿ ਸਥਾਨਕ ਪ੍ਰਸ਼ਾਸਨ ਇਸ ਅਣਕਿਆਸੇ ਬੋਝ ਤੋਂ ਬਚ ਸਕੇ। ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲੈਗੋ ਨੇ ਇਹ ਪ੍ਰਗਟਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੇ ਪੱਤਰ ਵਿਚ ਕੀਤਾ ਹੈ। ਫਰਾਂਸਵਾ ਲੈਗੋ ਤੋਂ ਪਹਿਲਾਂ ਕਿਊਬੈਕ ਦੀ ਇੰਮੀਗ੍ਰੇਸ਼ਨ ਮੰਤਰੀ ਵੀ ਇਹ ਮੁੱਦਾ ਫੈਡਰਲ ਸਰਕਾਰ ਕੋਲ ਉਠਾ ਚੁੱਕੀ ਹੈ।