Home ਤਾਜ਼ਾ ਖਬਰਾਂ 4 ਸੂਬਿਆਂ ‘ਚ ਵੋਟਿੰਗ ਪ੍ਰਕਿਰਿਆ ਮੁਕੰਮਲ; ਬੰਗਾਲ ‘ਚ ਤੀਜੇ ਗੇੜ ‘ਚ ਪਈਆਂ 77.68% ਵੋਟਾਂ

4 ਸੂਬਿਆਂ ‘ਚ ਵੋਟਿੰਗ ਪ੍ਰਕਿਰਿਆ ਮੁਕੰਮਲ; ਬੰਗਾਲ ‘ਚ ਤੀਜੇ ਗੇੜ ‘ਚ ਪਈਆਂ 77.68% ਵੋਟਾਂ

0
4 ਸੂਬਿਆਂ ‘ਚ ਵੋਟਿੰਗ ਪ੍ਰਕਿਰਿਆ ਮੁਕੰਮਲ; ਬੰਗਾਲ ‘ਚ ਤੀਜੇ ਗੇੜ ‘ਚ ਪਈਆਂ 77.68% ਵੋਟਾਂ

ਨਵੀਂ ਦਿੱਲੀ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : 4 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 475 ਸੀਟਾਂ ‘ਤੇ ਮੰਗਲਵਾਰ ਨੂੰ ਵੋਟਿੰਗ ਹੋਈ। ਇਨ੍ਹਾਂ ਸੀਟਾਂ ‘ਤੇ 5857 ਉਮੀਦਵਾਰ ਮੈਦਾਨ ‘ਚ ਹਨ। ਬੰਗਾਲ ‘ਚ ਤੀਜੇ ਅਤੇ ਅਸਾਮ ‘ਚ ਵੀ ਤੀਜੇ ਤੇ ਅੰਤਮ ਗੇੜ ਦੀ ਵੋਟਿੰਗ ਹੋਈ। ਇਸ ਦੇ ਨਾਲ ਹੀ ਅਸਾਮ ‘ਚ ਚੋਣ ਪ੍ਰਕਿਰਿਆ ਪੂਰੀ ਹੋ ਗਈ ਹੈ। ਉੱਥੇ ਹੀ ਤਾਮਿਲਨਾਡੂ, ਕੇਰਲ ਤੇ ਪੁੱਡੂਚੇਰੀ ‘ਚ ਵੀ ਮੰਗਲਵਾਰ ਨੂੰ ਵੋਟਿੰਗ ਹੋਈ।

ਜਾਣਕਾਰੀ ਮੁਤਾਬਕ ਅਸਾਮ ‘ਚ 82.33 ਫ਼ੀਸਦੀ, ਕੇਰਲ ‘ਚ 70.73 ਫ਼ੀਸਦੀ, ਪੁੱਡੂਚੇਰੀ ‘ਚ 81.55 ਫ਼ੀਸਦੀ, ਤਾਮਿਲਨਾਡੂ ‘ਚ 66.31 ਫ਼ੀਸਦੀ ਅਤੇ ਬੰਗਾਲ ‘ਚ 77.68 ਫ਼ੀਸਦੀ ਵੋਟਿੰਗ ਹੋਈ।

ਦੱਸ ਦੇਈਏ ਕਿ ਪੱਛਮ ਬੰਗਾਲ ‘ਚ ਤੀਜੇ ਗੇੜ ‘ਚ ਹਾਵੜਾ, ਹੁਗਲੀ ਅਤੇ ਦੱਖਣੀ 24 ਪਰਗਨਾ ਦੇ ਤਿੰਨ ਜ਼ਿਲ੍ਹਿਆਂ ‘ਚ 31 ਸੀਟਾਂ ‘ਤੇ ਕੁੱਲ 205 ਉਮੀਦਵਾਰ ਮੈਦਾਨ ‘ਚ ਸਨ। ਹਾਵੜਾ ਦੀਆਂ 7 ਸੀਟਾਂ, ਹੁਗਲੀ ‘ਚ 8 ਅਤੇ ਦੱਖਣੀ 24 ਪਰਗਨਾ ਜ਼ਿਲ੍ਹੇ ‘ਚ 16 ਸੀਟਾਂ ‘ਤੇ ਵੋਟਿੰਗ ਹੋਈ ਸੀ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ‘ਚ ਵੀ ਹਿੰਸਾ ਦੀਆਂ ਖ਼ਬਰਾਂ ਆਈਆਂ ਹਨ। ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਗੋਘਾਟ ‘ਚ ਵੋਟਿੰਗ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਬੀਜੇਪੀ ਸਮਰਥਕ ਦੀ ਪਤਨੀ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਤ੍ਰਿਣਮੂਲ ਕਾਂਗਰਸ ‘ਤੇ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਟੀਐਮਸੀ ਨੇ ਇਸ ਤੋਂ ਇਨਕਾਰ ਕੀਤਾ ਹੈ।

ਅਸਾਮ ‘ਚ 40 ਸੀਟਾਂ ਦੇ ਤੀਜੇ ਅਤੇ ਅੰਤਮ ਗੇੜ ਅਤੇ ਤਾਮਿਲਨਾਡੂ, ਕੇਰਲ ਤੇ ਪੁੱਡੂਚੇਰੀ ‘ਚ ਇਕੋ ਗੇੜ ‘ਚ ਲੜੀਵਾਰ 234, 140 ਅਤੇ 30 ਸੀਟਾਂ ‘ਤੇ ਵੋਟਿੰਗ ਹੋਈ। ਤਾਮਿਲਨਾਡੂ ‘ਚ 2998, ਅਸਾਮ ‘ਚ 337, ਕੇਰਲ ‘ਚ 957 ਅਤੇ ਪੁੱਡੂਚੇਰੀ ‘ਚ 324 ਉਮੀਦਵਾਰਾਂ ਦੀ ਕਿਸਮਤ ਈਵੀਐਮ ‘ਚ ਕੈਦ ਹੋ ਗਈ।