ਕੈਨੇਡਾ ’ਚ ਗੱਡੀ ਚੋਰੀ ਮਾਮਲੇ ’ਚ 2 ਪੰਜਾਬੀਆਂ ਸਣੇ 4 ਗ੍ਰਿਫ਼ਤਾਰ

  • ਪੰਜ ਰੈਂਗਲਰ ਜੀਪ ਚੋਰੀ ਮਾਮਲੇ ’ਚ ਹੋਈ ਗ੍ਰਿਫ਼ਤਾਰੀ

ਕੈਲੇਡਨ, 16 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਉਨਟਾਰੀਓ ਸੂਬੇ ਵਿੱਚ ਪੈਂਦੇ ਸ਼ਹਿਰ ਕੈਲੇਡਨ ’ਚ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ 2 ਪੰਜਾਬੀਆਂ ਸਣੇ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ।

Video Ad

ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਕੈਲੇਡਨ ਇਕਾਈ ਨੇ ਦੱਸਿਆ ਕਿ ਪੰਜ ਰੈਂਗਲਰ ਜੀਪਾਂ ਬੋਲਟਨ ਖੇਤਰ ਵਿੱਚ ਪ੍ਰਾਈਵੇਟ ਡਰਾਈਵੇਜ਼ ਤੋਂ ਚੋਰੀ ਹੋਈਆਂ ਸਨ, ਜਿਨ੍ਹਾਂ ਵਿੱਚ ਹਾਰਵੈਸਟ ਮੂਨ ਡਰਾਈਵ, ਲਿਸਮਰ ਕ੍ਰਿਸੈਂਟ, ਲੌਰੇਨ ਹੈਰਿਸ ਕ੍ਰਿਸੈਂਟ, ਐਲਵੁੱਡ ਡਰਾਈਵ ਅਤੇ ਇਰੌਂਗੇਟ ਕ੍ਰਿਸੈਂਟ ਸ਼ਾਮਲ ਹਨ। ਇਹ ਸਾਰੀਆਂ ਗੱਡੀਆਂ 2019 ਤੋਂ 2021 ਮਾਡਲ ਦੱਸੀਆਂ ਜਾ ਰਹੀਆਂ ਨੇ।

ਇਸ ਮਾਮਲੇ ਵਿੱਚ ਕੈਲੇਡਨ ਸਟਰੀਟ ਕਰਾਈਮ ਯੂਨਿਟ ਨੇ ਪੂਰੀ ਮੁਸ਼ਤੈਦੀ ਨਾਲ ਛਾਣਬੀਤ ਕੀਤੀ, ਜਿਸ ਦੇ ਚਲਦਿਆਂ ਚੋਰੀ ਹੋਈਆਂ 5 ਰੈਂਗਲਰ ਜੀਪਾਂ ਬਰਾਮਦ ਹੋ ਗਈਆਂ। ਇਸ ਦੇ ਨਾਲ ਹੀ ਪੁਲਿਸ ਨੇ ਇਹ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ 4 ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

Video Ad