ਚੋਟੀ ਦੇ 400 ਅਮਰੀਕੀਆਂ ’ਚ 4 ਭਾਰਤੀ ਸ਼ਾਮਲ

ਫੋਰਬਸ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ

Video Ad

ਨਿਊਯਾਰਕ, 5 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਮੂਲ ਦੇ ਲੋਕਾਂ ਨੇ ਸੱਤ-ਸਮੁੰਦਰ ਪਾਰ ਜਾ ਕੇ ਵੀ ਆਪਣੀ ਮਿਹਨਤ ਤੇ ਲਗਨ ਦੇ ਦਮ ’ਤੇ ਚੰਗਾ ਮੁਕਾਮ ਹਾਸਲ ਕੀਤਾ ਹੈ। ਇਸ ਦੀ ਤਾਜ਼ਾ ਉਦਾਹਰਨ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਚੋਟੀ ਦੇ 400 ਅਮਰੀਕੀਆਂ ਵਿੱਚ ਭਾਰਤੀ ਮੂਲ ਦੇ 4 ਲੋਕ ਵੀ ਸ਼ਾਮਲ ਹੋ ਗਏ ਨੇ। ਇਹ ਖੁਲਾਸਾ ਫੋਰਬਸ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਵਿੱਚ ਹੋਇਆ।
ਫੋਰਬਸ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਜੀ-ਸਕੇਲਰ ਦੇ ਸੀਈਓ ਜੈ ਚੌਧਰੀ 8.2 ਡਾਲਰ ਦੀ ਨੈੱਟਵਰਥ ਦੇ ਨਾਲ ਭਾਰਤੀਆਂ ਵਿਚ ਸਭ ਤੋਂ ਅੱਗੇ ਹਨ। ਇਸ ਤੋਂ ਬਾਅਦ ਵਿਨੋਦ ਖੋਸਲਾ, ਰੋਮੇਸ਼ ਵਾਧਵਾਨੀ ਅਤੇ ਰਾਕੇਸ਼ ਗੰਗਵਾਲ ਦਾ ਨੰਬਰ ਆਉਂਦਾ ਹੈ।
ਸੂਚੀ ਵਿਚ ਟੈਸਲਾ ਦੇ ਸੀਈਓ ਐਲਨ ਮਸਕ ਪਹਿਲੇ ਨੰਬਰ ’ਤੇ ਹਨ। ਉਨ੍ਹਾਂ ਇਹ ਸਥਾਨ ਐਮਾਜ਼ੌਨ ਦੇ ਸੀਈਓ ਜੈਫ ਬੇਜੋਸ ਤੋਂ ਖੋਹਿਆ ਹੈ, ਜਿਹਡ ਲਗਾਤਾਰ ਚਾਰ ਸਾਲ ਤਕ ਸਿਖ਼ਰ ’ਤੇ ਰਹੇ ਸਨ।

Video Ad