Home ਅਮਰੀਕਾ ਅਮਰੀਕਾ ’ਚ ਇਸੇ ਸਾਲ ਸੇਵਾਮੁਕਤ ਹੋਣਗੇ 4 ਲੱਖ ਡਾਕਟਰ

ਅਮਰੀਕਾ ’ਚ ਇਸੇ ਸਾਲ ਸੇਵਾਮੁਕਤ ਹੋਣਗੇ 4 ਲੱਖ ਡਾਕਟਰ

0
ਅਮਰੀਕਾ ’ਚ ਇਸੇ ਸਾਲ ਸੇਵਾਮੁਕਤ ਹੋਣਗੇ 4 ਲੱਖ ਡਾਕਟਰ

ਹਸਪਤਾਲਾਂ ’ਚ ਖੜ੍ਹਾ ਹੋ ਸਕਦਾ ਐ ਵੱਡਾ ਸੰਕਟ

ਪਹਿਲਾਂ ਹੀ ਡਾਕਟਰਾਂ ਦੀ ਘਾਟ ਨਾਲ ਜੂਝ ਰਹੇ ਨੇ ਹਸਪਤਾਲ

ਸਰਕਾਰ ਨਹੀਂ ਕਰ ਰਹੀ ਨਵੀਂ ਭਰਤੀ

ਹਸਪਤਾਲਾਂ ’ਚ ਮਰੀਜ਼ਾਂ ਦੀਆਂ ਲੱਗ ਰਹੀਆਂ ਨੇ ਲੰਮੀਆਂ ਕਤਾਰਾਂ

ਵਾਸ਼ਿੰਗਟਨ, 27 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਪਹਿਲਾਂ ਹੀ ਡਾਕਟਰਾਂ ਦੀ ਘਾਟ ਐ ਤੇ ਹਸਪਤਾਲਾਂ ’ਚ ਮਰੀਜ਼ਾਂ ਦੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਨੇ। ਉੱਧਰ ਇਸੇ ਸਾਲ 4 ਲੱਖ ਡਾਕਟਰ ਸੇਵਾਮੁਕਤ ਹੋਣ ਜਾ ਰਹੇ ਨੇ, ਜਿਸ ਨਾਲ ਹਾਲਾਤ ਹੋਰ ਮਾੜੇ ਹੋ ਸਕਦੇ ਨੇ।

ਦਰਅਸਲ, ਕੋਰੋਨਾ ਮਹਾਂਮਾਰੀ ਤੋਂ ਬਾਅਦ ਅਮਰੀਕਾ ਦੇ ਹਸਪਤਾਲਾਂ ਵਿੱਚ ਹਾਲਾਤ ਹੋਰ ਖਰਾਬ ਹੋਏ ਨੇ। ਦੇਸ਼ ਵਿੱਚ ਮੌਜੂਦਾ ਸਮੇਂ 10.73 ਲੱਖ ਡਾਕਟਰ ਹਨ। ਇਨ੍ਹਾਂ ਵਿੱਚੋਂ ਲਗਭਗ 4 ਲੱਖ ਡਾਕਟਰ ਇਸੇ ਸਾਲ ਰਿਟਾਇਰ ਹੋ ਰਹੇ ਹਨ। ਐਸੋਸੀਏਸ਼ਨ ਆਫ਼ ਅਮੈਰੀਕਨ ਮੈਡੀਕਲ ਕਾਲਜਾਂ ਵੱਲੋਂ 2020 ਵਿੱਚ ਪ੍ਰਕਾਸ਼ਿਤ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ 2033 ਤੱਕ 54 ਹਜ਼ਾਰ ਤੋਂ ਲੈ ਕੇ 1 ਲੱਖ 39 ਡਾਕਟਰਾਂ ਦੀ ਕਮੀ ਹੋ ਜਾਵੇਗੀ।
ਇਹ ਕਮੀ ਪ੍ਰਾਇਮਰੀ ਅਤੇ ਇਨਟੈਂਸਿਵ ਕੇਅਰ ਦੋਵਾਂ ਖੇਤਰਾਂ ਦੇ ਡਾਕਟਰਾਂ ਦੀ ਹੋਵੇਗੀ। ਪਲਮੋਨੋਲਾਜਿਸਟ ਤੇ ਦੇਸ਼ ਦੇ ਕਲੀਨੀਕਲ ਮਾਮਲਿਆਂ ਦੇ ਮਾਹਰ ਡਾਕਟਰ ਸਟੀਫ਼ਨ ਫਰੈਂਕੇਲ ਨੇ ਦੱਸਿਆ ਕਿ ਸਤਬਰ 2021 ਵਿੱਚ ਕਾਈਜਰ ਫੈਮਲੀ ਫਾਊਂਡੇਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ 8.37 ਕਰੋੜ ਲੋਕ ਅਜਿਹੇ ਖੇਤਰ ਵਿੱਚ ਰਹਿੰਦੇ ਹਨ, ਜਿੱਥੇ ਮੁੱਢਲਾ ਇਲਾਜ ਵੀ ਨਹੀਂ ਮਿਲਦਾ। ਇਸ ਨੂੰ ਦੂਰ ਕਰਨ ਲਈ 14 ਹਜ਼ਾਰ 800 ਤੋਂ ਵੱਧ ਡਾਕਟਰਾਂਦੀ ਲੋੜ ਹੈ।