ਇੰਮੀਗ੍ਰੇਸ਼ਨ ’ਤੇ ਆਪਣਾ ਕੰਟਰੋਲ ਚਾਹੁੰਦੇ ਨੇ ਕੈਨੇਡਾ ਦੇ 4 ਸੂਬੇ

ਟਰੂਡੋ ਸਰਕਾਰ ਨੂੰ ਲਿਖਿਆ ਲੰਮਾ-ਚੌੜਾ ਪੱਤਰ

Video Ad

ਉਨਟਾਰੀਓ, ਐਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਨੇ ਉਠਾਈ ਆਵਾਜ਼

ਔਟਵਾ, 27 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕਾਮਿਆਂ ਦੀ ਭਾਰੀ ਕਮੀ ਨੂੰ ਵੇਖਦਿਆਂ ਚਾਰ ਸੂਬਾ ਸਰਕਾਰਾਂ ਇੰਮੀਗ੍ਰੇਸ਼ਨ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੀਆਂ ਹਨ ਅਤੇ ਇਸ ਦੀ ਜ਼ੋਰਦਾਰ ਵਕਾਲਤ ਕਰਦਾ ਪੱਤਰ ਫ਼ੈਡਰਲ ਸਰਕਾਰ ਨੂੰ ਲਿਖ ਦਿਤਾ ਹੈ।
ਉਨਟਾਰੀਓ, ਐਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਵੱਲੋਂ ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫ਼ਰੇਜ਼ਰ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਨੂੰ ਆਪਣੀ ਜ਼ਰੂਰਤ ਮੁਤਾਬਕ ਵਧੇਰੇ ਪ੍ਰਵਾਸੀਆਂ ਦੀ ਚੋਣ ਕਰਨ ਦੀ ਇਜਾਜ਼ਤ ਦਿਤੀ ਜਾਵੇ।
ਮੰਗਲਵਾਰ ਰਾਤ ਸਾਹਮਣੇ ਆਏ ਪੱਤਰ ਵਿਚ ਸੂਬਾ ਸਰਕਾਰਾਂ ਨੇ ਕਿਹਾ ਹੈ ਕਿ ਵੱਖ-ਵੱਖ ਖੇਤਰਾਂ ਅਤੇ ਕਮਿਊਨਿਟੀਜ਼ ਵਿਚ ਤੇਜ਼ੀ ਨਾਲ ਬਦਲ ਰਹੀਆਂ ਜ਼ਰੂਰਤਾਂ ਨੂੰ ਮੁੱਖ ਰਖਦਿਆਂ ਅਜਿਹਾ ਲਚੀਲਾ ਇੰਮੀਗ੍ਰੇਸ਼ਨ ਸਿਸਟਮ ਲੋੜੀਂਦਾ ਹੈ ਜਿਸ ਰਾਹੀਂ ਆਰਥਿਕ ਤਰੱਕੀ ਯਕੀਨੀ ਬਣਾਈ ਜਾ ਸਕੇ।
ਨਿਊ ਬ੍ਰਨਜ਼ਵਿਕ ਦੇ ਸੇਂਟ ਜੌਹਨ ਵਿਖੇ ਸ਼ੌਨ ਫ਼ਰੇਜ਼ਰ ਨਾਲ ਮੁਲਾਕਾਤ ਤੋਂ ਪਹਿਲਾਂ ਚਾਰ ਰਾਜ ਸਰਕਾਰਾਂ ਨੇ ਕਿਹਾ ਹੈ ਕਿ ਕੈਨੇਡਾ ਨੂੰ ਵਧੇਰੇ ਕਿਰਤੀਆਂ ਦੀ ਜ਼ਰੂਰਤ ਹੈ ਅਤੇ ਰਾਜਾਂ ਨੂੰ ਕਾਮਿਆਂ ਦੀ ਭਰਤੀ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ।

Video Ad