Home ਕੈਨੇਡਾ ਟੋਰਾਂਟੋ ਵਿਖੇ ਕੁੱਟਮਾਰ ਦੇ ਮਾਮਲੇ ’ਚ 4 ਅੱਲ੍ਹੜ ਗ੍ਰਿਫ਼ਤਾਰ

ਟੋਰਾਂਟੋ ਵਿਖੇ ਕੁੱਟਮਾਰ ਦੇ ਮਾਮਲੇ ’ਚ 4 ਅੱਲ੍ਹੜ ਗ੍ਰਿਫ਼ਤਾਰ

0
ਟੋਰਾਂਟੋ ਵਿਖੇ ਕੁੱਟਮਾਰ ਦੇ ਮਾਮਲੇ ’ਚ 4 ਅੱਲ੍ਹੜ ਗ੍ਰਿਫ਼ਤਾਰ

ਸੀ.ਸੀ.ਟੀ.ਵੀ. ਫੁਟੇਜ ਵਿਚ ਨਜ਼ਰ ਆਇਆ ਘਟਨਾਕ੍ਰਮ

ਟੋਰਾਂਟੋ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : 10-15 ਅੱਲ੍ਹੜਾਂ ਵੱਲੋਂ ਟੀ.ਟੀ.ਸੀ. ਮੁਲਾਜ਼ਮਾਂ ਦੀ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਨੇ 13-13 ਸਾਲ ਦੀ ਉਮਰ ਦੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ ਸੀ.ਟੀ.ਵੀ. ਨਿਊਜ਼ ਟੋਰਾਂਟੋ ਵੱਲੋਂ ਪ੍ਰਸਾਰਤ ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਸਕਾਰਬ੍ਰੋਅ ਦੀ ਕੈਨੇਡੀ ਰੋਡ ਅਤੇ ਮੈਰੀਅਨ ਰੋਡ ’ਤੇ ਇਕ ਬੱਸ ਖੜ੍ਹੀ ਹੈ ਅਤੇ ਤਕਰੀਬਨ ਇਕ ਦਰਜਨ ਨੌਜਵਾਨ ਧੱਕਾਮੁਕੀ ਕਰ ਰਹੇ ਹਨ ਪਰ ਪੁਲਿਸ ਨੇ ਫ਼ਿਲਹਾਲ ਤਸਦੀਕ ਨਹੀਂ ਕੀਤਾ ਕਿ ਇਹ ਵੀਡੀਓ ਟੀ.ਟੀ.ਸੀ. ਮੁਲਾਜ਼ਮਾਂ ਉਪਰ ਹਮਲੇ ਨਾਲ ਸਬੰਧਤ ਹੈ।