48 ਲੱਖ ਖ਼ਰਚ ਕੇ ਵਿਆਹ ਤੋਂ ਬਾਅਦ ਕੈਨੇਡਾ ਪੁੱਜੀ ਨੂੰਹ ਨੇ ਪਤੀ ’ਤੇ ਕਰਵਾਇਆ ਝੂਠਾ ਕੇਸ ਦਰਜ

ਪਟਿਆਲਾ, 3 ਅਪ੍ਰੈਲ, ਹ.ਬ. : ਆਈਲੈਟਸ ਪਾਸ ਲੜਕੀ ਨੂੰ ਨੂੰਹ ਬਣਾ ਕੇ ਪੁੱਤਰ ਨੂੰ ਵਿਦੇਸ਼ ਭੇਜਣ ਦੀ ਚਾਹਤ ਵਿਚ ਬਜ਼ੁਰਗ ਕਿਸਾਨ ਨੇ ਲੱਖਾਂ ਰੁਪਏ ਖ਼ਰਚ ਕੀਤੇ ਲੇਕਿਨ ਵਿਆਹ ਤੋਂ ਬਾਅਦ ਵਿਆਹੁਤਾ ਨੇ ਕੈਨੇਡਾ ਵਿਚ ਅਪਣੇ ਪਤੀ ’ਤੇ ਹੀ ਝੂਠਾ ਕੇਸ ਦਰਜ ਕਰਵਾ ਦਿੱਤਾ। ਭਾਸਕਰ ਦੀ ਰਿਪੋਰਟ ਅਨੁਸਾਰ ਇਹ ਮਾਮਲਾ ਥਾਣਾ ਪਾਤੜਾਂ ਦੇ ਤਹਿਤ ਪੈਂਦੀ ਸੁਨਿਆਰ ਬਸਤੀ ਦਾ ਹੈ। ਪੁਲਿਸ ਨੇ ਮਾਮਲੇ ਵਿਚ ਮੁਲਜ਼ਮ ਲੜਕੀ ਅਤੇ ਉਸ ਦੇ ਮਾਪਿਆਂ ਦੇ ਖ਼ਿਲਾਫ਼ ਧੋਖਾਧੜੀ ਅਤੇ ਸਾਜਿਸ਼ ਰਚਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ। ਲੇਕਿਨ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਰਾਜਪਾਲ ਨਿਵਾਸੀ ਵਾਰਡ ਨੰਬਰ ਚਾਰ ਸੁਨਿਆਰ ਬਸਤੀ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਨ੍ਹਾਂ ਦੀ ਦੂਰ ਦੀ ਰਿਸ਼ਤੇਦਾਰੀ ਵਿਚ ਬਰਨਾਲਾ ਦੀ ਰਹਿਣ ਵਾਲੀ ਲੜਕੀ ਪ੍ਰਿਤਪਾਲ ਕੌਰ ਨੇ ਆਈਲੈਟਸ ਕੀਤੀ ਸੀ। ਉਨ੍ਹਾਂ ਲੱਗਾ ਕਿ ਪ੍ਰਿਤਪਾਲ ਕੌਰ ਦੇ ਜ਼ਰੀਏ ਉਨ੍ਹਾਂ ਦਾ ਬੇਟਾ ਬ੍ਰਜ ਨੰਦਨ ਸ਼ਰਦ ਵੀ ਵਿਦੇਸ਼ ਚਲਾ ਜਾਵੇਗਾ। ਇਸ ਲਈ ਦੋਵਾਂ ਦਾ ਦੋ ਸਤੰਬਰ 2018 ਨੂੰ ਵਿਆਹ ਕਰਵਾ ਦਿੱਤਾ। ਵਿਆਹ ਕਰਨ ਅਤੇ ਪ੍ਰਿਤਪਾਲ ਕੌਰ ਨੂੰ ਕੈਨੇਡਾ ਭੇਜਣ ਦਾ ਕਰੀਬ 45 ਲੱਖ ਦਾ ਖ਼ਰਚਾ ਮੁੰਡੇ ਵਾਲਿਆਂ ਨੇ ਚੁੱÎਕਿਆ।

Video Ad
Video Ad