5 ਦਿਨ ਪਹਿਲਾਂ ਇੰਗਲੈਂਡ ਗਏ ਪੰਜਾਬੀ ਨੌਜਵਾਨ ਦੀ ਮੌਤ

ਅੰਮ੍ਰਿਤਸਰ, 21 ਨਵੰਬਰ, ਹ.ਬ. : ਪੰਜਾਬ ਦੇ ਅੰਮ੍ਰਿਤਸਰ ਤੋਂ ਪੰਜ ਦਿਨ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮੌਤ ਦੀ ਖਬਰ ਘਰ ਪਹੁੰਚਦੇ ਹੀ ਪਰਿਵਾਰ ਸਦਮੇ ’ਚ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ। ਸਥਾਨਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅੰਮ੍ਰਿਤਸਰ ਦੀ ਸਰਹੱਦ ਨਾਲ ਲੱਗਦੇ ਪਿੰਡ ਬਿਕਰੌਰ ਦਾ ਰਹਿਣ ਵਾਲਾ ਬਿਕਰਮਜੀਤ ਸਿੰਘ ਪੰਜ ਦਿਨ ਪਹਿਲਾਂ ਇੰਗਲੈਂਡ ਗਿਆ ਸੀ। ਉਸ ਦੀ 3 ਸਾਲ ਦੀ ਬੇਟੀ ਵੀ ਉਸ ਦੇ ਨਾਲ ਸੀ। ਪੁਲੀਸ ਵਿੱਚ ਤਾਇਨਾਤ ਬਿਕਰਮ ਦੇ ਪਿਤਾ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਲੜਕਾ ਵਰਿੰਦਰ ਸਿੰਘ ਕਈ ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਮ੍ਰਿਤਕ ਬਿਕਰਮਜੀਤ ਦੀ ਪਤਨੀ ਅਤੇ ਵੱਡੀ ਨੂੰਹ ਦੋ ਮਹੀਨੇ ਪਹਿਲਾਂ ਸਟੱਡੀ ਵੀਜ਼ੇ ’ਤੇ ਇੰਗਲੈਂਡ ਗਈਆਂ ਸਨ। 15 ਨਵੰਬਰ ਨੂੰ ਹੀ ਉਸ ਦਾ ਵੱਡਾ ਲੜਕਾ ਵੀ ਆਪਣੀ ਧੀ ਨਾਲ ਇੰਗਲੈਂਡ ਗਿਆ ਸੀ।

Video Ad
Video Ad