ਡੌਂਕੀ ਲਾ ਕੇ ਅਮਰੀਕਾ ਦਾਖ਼ਲ ਹੋਏ 50 ਪ੍ਰਵਾਸੀ ਦਰਿਆ ’ਚ ਰੁੜ੍ਹੇ, 8 ਮੌਤਾਂ

ਟੈਕਸਸ, 3 ਸਤੰਬਰ (ਰਾਜ ਗੋਗਨਾ) : ਅਮਰੀਕਾ ਦੀ ਦੱਖਣੀ ਸਰਹੱਦ ’ਤੇ 17 ਭਾਰਤੀਆਂ ਦੇ ਫੜੇ ਜਾਣ ਮਗਰੋਂ ਟੈਕਸਸ ਦੇ ਰੀਓ ਗਰੈਂਡ ਇਲਾਕੇ ਵਿਚੋਂ 8 ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਰਿਪੋਰਟ ਹੈ। ਮੈਕਸੀਕੋ ਤੋਂ ਟੈਕਸਸ ਦੇ ਰਸਤੇ ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਨੂੰ ਈਗਲ ਪਾਸ ਨੇੜੇ ਇਕ ਵੱਡਾ ਦਰਿਆ ਪਾਰ ਕਰਨਾ ਪੈਂਦਾ ਹੈ ਅਤੇ ਹਰ ਪ੍ਰਵਾਸੀ ਦੇ ਜੁੱਸੇ ਵਿਚ ਐਨੀ ਤਾਕਤ ਨਹੀਂ ਹੁੰਦੀ ਕਿ ਉਹ ਤੈਰ ਕੇ ਦੂਜੇ ਕੰਢੇ ਤੱਕ ਪਹੁੰਚ ਜਾਵੇ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਗੈਰਕਾਨੂੰਨੀ ਪ੍ਰਵਾਸੀਆਂ ਦਾ ਇਕ ਵੱਡਾ ਗਰੁੱਪ ਸਰਹੱਦ ਪਾਰ ਕਰ ਰਿਹਾ ਸੀ ਤਾਂ ਭਾਰੀ ਬਾਰਸ਼ ਕਾਰਨ ਦਰਿਆ ਵਿਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ। ਪ੍ਰਵਾਸੀਆਂ ਨੇ ਖਰਾਬ ਮੌਸਮ ਅਤੇ ਪਾਣੀ ਦੇ ਤੇਜ਼ ਵਹਾਅ ਦੀ ਪਰਵਾਹ ਨਾ ਕਰਦਿਆਂ ਦਰਿਆ ਪਾਰ ਕਰਨ ਦਾ ਯਤਨ ਕੀਤਾ ਅਤੇ ਇਨ੍ਹਾਂ ਵਿਚੋਂ ਕੁਝ ਨਾਕਾਮ ਰਹੇ। 6 ਲਾਸ਼ਾਂ ਅਮਰੀਕਾ ਦੇ ਬਾਰਡਰ ਏਜੰਟਾਂ ਨੇ ਬਰਾਮਦ ਕੀਤੀਆਂ ਜਦਕਿ 2 ਲਾਸ਼ਾਂ ਰੁੜ ਕੇ ਮੈਕਸੀਕੋ ਚਲੀਆਂ ਗਈਆਂ

Video Ad
Video Ad