ਅਮਰੀਕਾ ਤੋਂ ਕੈਨੇਡਾ ਆ ਰਹੇ ਟਰੱਕ ਵਿਚੋਂ 50 ਕਿਲੋ ਕੋਕੀਨ ਬਰਾਮਦ

ਸੀ.ਬੀ.ਐਸ.ਏ. ਨੂੰ ਇਕ ਕਿਲੋ ਸ਼ੱਕੀ ਹੈਰੋਇਨ ਵੀ ਮਿਲੀ

Video Ad

ਆਲਡਰਗਰੋਵ, ਬੀ.ਸੀ. , 5 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਕੈਨੇਡਾ ਆ ਰਹੇ ਇਕ ਟਰੱਕ ਵਿਚੋਂ 50 ਕਿਲੋ ਕੋਕੀਨ ਅਤੇ ਇਕ ਕਿਲੋ ਹੈਰੋਇਨ ਵੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਬੀ.ਸੀ. ਵਿਚ ਪੈਂਦੇ ਆਲਡਰਗਰੋਵ ਬਾਰਡਰ ਕਰੌਸਿੰਗ ’ਤੇ ਟਰੱਕ ਨੂੰ ਰੋਕਿਆ ਗਿਆ ਸੀ ਅਤੇ ਸ਼ੱਕ ਪੈਣ ’ਤੇ ਡੂੰਘਾਈ ਨਾਲ ਤਲਾਸ਼ੀ ਲੈਣ ਦਾ ਫ਼ੈਸਲਾ ਕੀਤਾ ਗਿਆ।
ਲੈਂਗਲੀ ਨੇੜੇ ਪੈਂਦੇ ਕੌਮਾਂਤਰੀ ਲਾਂਘੇ ’ਤੇ ਜਦੋਂ ਟਰੱਕ ਪੁੱਜਿਆ ਤਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਵੱਲੋਂ ਡਰਾਈਵਰ ਨੂੰ ਕਈ ਸਵਾਲ ਪੁੱਛੇ ਗਏ। ਇਨ੍ਹਾਂ ਦਾ ਤਸੱਲੀਬਖ਼ਸ਼ ਜਵਾਬ ਨਾ ਮਿਲਣ ’ਤੇ ਟਰੱਕ ਨੂੰ ਤਲਾਸ਼ੀ ਲਈ ਯਾਰਡ ਵਿਚ ਲਿਜਾਇਆ ਗਿਆ ਅਤੇ ਇਸ ਦੌਰਾਨ ਕਾਰਗੋ ਵਿਚ ਮੌਜੂਦ ਚੀਜ਼ਾਂ ਨਾਲ ਛੇੜ-ਛਾੜ ਹੋਣ ਦੇ ਸਬੂਤ ਮਿਲੇ। ਸੀ.ਬੀ.ਐਸ.ਏ. ਦੇ ਅਫ਼ਸਰਾਂ ਨੇ ਹੋਰ ਬਾਰੀਕੀ ਨਾਲ ਤਲਾਸ਼ੀ ਸ਼ੁਰੂ ਕਰ ਦਿਤੀ ਜਿਸ ਦੌਰਾਨ ਇੱਟਾਂ ਵਰਗੇ 50 ਪੈਕਟ ਬਰਾਮਦ ਕੀਤੇ ਗਏ। ਪਹਿਲੀ ਨਜ਼ਰਏ ਇਹ ਨਸ਼ੀਲੇ ਪਦਾਰਥ ਮਹਿਸੂਸ ਹੋ ਰਹੇ ਸਨ ਪਰ ਇਨ੍ਹਾਂ ਨੂੰ ਟੈਸਟਿੰਗ ਵਾਸਤੇ ਭੇਜਿਆ ਗਿਆ।

Video Ad