ਸਤਵਿੰਦਰ ਸਿੰਘ ਦੇ ਪਰਵਾਰ ਦੀ ਮਦਦ ਲਈ ਇਕੱਤਰ ਹੋਏ 50 ਹਜ਼ਾਰ ਡਾਲਰ

ਮਿਲਟਨ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਮਿਲਟਨ ਵਿਖੇ ਗੋਲੀਬਾਰੀ ਦੌਰਾਨ ਮਾਰੇ ਗਏ ਪੰਜਾਬੀ ਵਿਦਿਆਰਥੀ ਸਤਵਿੰਦਰ ਸਿੰਘ ਦੇ ਪਰਵਾਰ ਦੀ ਮਦਦ ਲਈ 50 ਹਜ਼ਾਰ ਡਾਲਰ ਇਕੱਤਰ ਹੋ ਚੁੱਕੇ ਹਨ ਅਤੇ ਉਸ ਦੀ ਦੇਹ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਸਤਿਵੰਦਰ ਸਿੰਘ ਦੇ ਪਿਤਾ ਦੁਬਈ ਤੋਂ ਕੈਨੇਡਾ ਪੁੱਜੇ ਗਏ ਸਨ ਜੋ ਆਪਣੇ ਪੁੱਤ ਦੀ ਦੇਹ ਪੰਜਾਬ ਲੈ ਕੇ ਜਾਣਗੇ। ਇਕ ਪਿਆਰੇ ਪੁੱਤ, ਮਦਦ ਲਈ ਹਮੇਸ਼ਾ ਖੜ੍ਹਾ ਰਹਿਣ ਵਾਲੇ ਭਰਾ ਅਤੇ ਲਾਡਲੇ ਪੋਤੇ ਵਜੋਂ ਸਤਵਿੰਦਰ ਸਿੰਘ ਨੂੰ ਯਾਦ ਕਰਨ ਵਾਲਿਆਂ ਦੇ ਦਿਲ ਵਿਚ ਸੋਗ ਤੋਂ ਸਿਵਾਏ ਕੁਝ ਨਹੀਂ। ਮਿਸੀਸਾਗਾ ਅਤੇ ਮਿਲਟਨ ਵਿਖੇ ਗੋਲੀਬਾਰੀ ਕਰਨ ਵਾਲੇ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਪਰ ਉਸ ਵੱਲੋਂ ਤਿੰਨ ਜਣਿਆਂ ਦੇ ਕਤਲ ਦਾ ਮਕਸਦ ਸਪੱਸ਼ਟ ਨਹੀਂ ਹੋ ਸਕਿਆ। ਸਤਿਵੰਦਰ ਸਿੰਘ ਗੱਡੀਆਂ ਮੁਰੰਮਤ ਕਰਨ ਵਾਲੇ ਜਿਸ ਦੁਕਾਨ ਵਿਚ ਕੰਮ ਕਰਦਾ ਸੀ, ਉਸ ਦਾ ਮਾਲਕ ਵੀ ਗੋਲੀਬਾਰੀ ਦੌਰਾਨ ਮਾਰਿਆ ਗਿਆ। ਸਤਵਿੰਦਰ ਸਿੰਘ ਨੂੰ ਪੜ੍ਹਨ ਅਤੇ ਲਿਖਣ ਦਾ ਬਹੁਤ ਸ਼ੌਕ ਸੀ ਅਤੇ ਉਸ ਨੇ ਹਾਲ ਹੀ ਵਿਚ ਕੌਨੈਸਟੋਗਾ ਕਾਲਜ ਤੋਂ ਗਲੋਬਲ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਸੀ।

Video Ad
Video Ad