55 ਸਾਲਾ ਬਾਲੀਵੁੱਡ ਅਦਾਕਾਰ ਮਿਲਿੰਦ ਸੋਮਨ ਨੂੰ ਹੋਇਆ ਕੋਰੋਨਾ

ਮੁੰਬਈ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਹਾਰਾਸ਼ਟਰ ‘ਚ ਕੋਰੋਨਾ ਵਾਇਰਸ ਦਾ ਕਹਿਰ ਹੁਣ ਬਾਲੀਵੁੱਡ ਇੰਡਸਟਰੀ ‘ਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਅਦਾਕਾਰ ਅਤੇ ਮਾਡਲ ਮਿਲਿੰਦ ਸੋਮਨ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। 55 ਸਾਲਾ ਅਦਾਕਾਰ ਮਿਲਿੰਦ ਸੋਮਨ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ।
ਵੀਰਵਾਰ ਸ਼ਾਮ ਨੂੰ ਟਵੀਟ ਕਰਕੇ ਮਿਲਿੰਦ ਸੋਮਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੋਰੋਨਾ ਲਾਗ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, “ਟੈਸਟ ਪਾਜ਼ੀਟਿਵ, ਕੁਆਰੰਟੀਨ।” ਅਦਾਕਾਰ ਦੇ ਟਵੀਟ ਦਾ ਮਤਲਬ ਹੈ ਕਿ ਉਨ੍ਹਾਂ ਦੀ ਕੋਵਿਡ-19 ਰਿਪੋਰਟ ਪਾਜ਼ੀਟਿਵ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ।
ਮਿਲਿੰਦ ਸੋਮਨ ਨੇ ਆਪਣੀ ਕੋਰੋਨਾ ਰਿਪੋਰਟ ਤੋਂ ਇਲਾਵਾ ਟਵਿੱਟਰ ‘ਤੇ ਜਾਣਕਾਰੀ ਸਾਂਝੀ ਕਰਨ ਤੋਂ ਪਰਹੇਜ਼ ਕੀਤਾ ਹੈ। ਖ਼ਬਰਾਂ ਅਨੁਸਾਰ ਅਦਾਕਾਰ ਨੇ ਖੁਦ ਨੂੰ ਆਪਣੇ ਘਰ ‘ਚ ਹੀ ਕੁਆਰੰਟੀਨ ਕੀਤਾ ਹੈ। ਮਿਲਿੰਦ ਸੋਮਨ ਫਿਟਨੈਸ ਫ੍ਰੀਕ ਅਤੇ ਨਿਯਮਿਤ ਵਰਕਆਊਟ ਲਈ ਜਾਣੇ ਜਾਂਦੇ ਹਨ। ਮਿਲਿੰਦ, ਜੋ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਦੇ ਹਨ, ਅਕਸਰ ਵਰਕਆਊਟ ਕਰਦੇ ਨਜ਼ਰ ਆਉਂਦੇ ਹਨ।

Video Ad
Video Ad