ਚੋਰੀ ਹੋਈਆਂ 56 ਗੱਡੀਆਂ ਕੀਤੀਆਂ ਗਈਆਂ ਬਰਾਮਦ

ਟੋਰਾਂਟੋ ਪੁਲਿਸ ਸਰਵਸਿਸ ਵੱਲੋਂ ਕਾਰਜੈਕਿੰਗਜ਼ ਦੀ ਜਾਂਚ ਬਾਰੇ ਅਪਡੇਟ

Video Ad

ਅਗਸਤ ਤੇ ਸਤੰਬਰ ’ਚ ਹੋਈਆਂ ਗ੍ਰਿਫਤਾਰੀਆਂ ਕਾਰਜੈਕਿੰਗਜ਼ ਨਾਲ ਸਬੰਧਤ

ਟੋਰਾਂਟੋ, 5 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਪੁਲਿਸ ਸਰਵਸਿਸ ਵੱਲੋਂ ਇੱਕ ਨਿਊਜ਼ ਕਾਨਫਰੰਸ ਦੌਰਾਨ ਸ਼ਹਿਰ ਵਿੱਚ ਹੋ ਰਹੀਆਂ ਹਿੰਸਕ ਕਾਰਜੈਕਿੰਗਾਂ ਦੀ ਆਪਣੀ ਜਾਂਚ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ ਗਈ। ਪੁਲਿਸ ਨੇ ਦੱਸਿਆ ਕਿ 2021 ਵਿੱਚ 102 ਕਾਰਜੈਕਿੰਗ ਦੇ ਮੁਕਾਬਲੇ ਇਸ ਸਾਲ ਹੁਣ ਤੱਕ 182 ਕਾਰਜੈਕਿੰਗ ਹੋ ਚੁੱਕੀਆਂ ਹਨ, ਤਾਜ਼ਾ ਗ੍ਰਿਫਤਾਰੀਆਂ ਅਗਸਤ ਅਤੇ ਸਤੰਬਰ ਵਿੱਚ ਹੋਈਆਂ ਕਈ ਕਾਰਜੈਕਿੰਗਾਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਇਨ੍ਹਾਂ ਕਾਰਾਂ ਵਿੱਚ ਚੋਰੀ ਹੋਈਆਂ 56 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।

Video Ad