
ਵਾਸ਼ਿੰਗਟਨ, 22 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਕੁੱਝ ਸੀਕ੍ਰੇਟ ਫਾਈਲਾਂ ਨੂੰ ਘਰ ਲਿਜਾਣ ਕਰਕੇ ਵਿਵਾਦਾਂ ਵਿਚ ਘਿਰ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਫਾਈਲਾਂ ਵਾਪਸ ਕਰ ਦਿੱਤੀਆਂ ਸਨ ਪਰ ਹੁਣ ਫਿਰ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਘਰੋਂ 6 ਹੋਰ ਫਾਈਲਾਂ ਬਰਾਮਦ ਹੋਈਆਂ ਨੇ। ਕਰੀਬ 13 ਘੰਟੇ ਤੱਕ ਚੱਲੀ ਤਲਾਸ਼ੀ ਦੌਰਾਨ ਅਮਰੀਕੀ ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਇਨ੍ਹਾਂ ਫਾਈਲਾਂ ਨੂੰ ਜ਼ਬਤ ਕੀਤਾ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਡੇਲਾਵੇਅਰ ਸਥਿਤ ਘਰ ਤੋਂ ਛੇ ਹੋਰ ਖ਼ੁਫ਼ੀਆ ਫਾਇਲਾਂ ਬਰਾਮਦ ਹੋਈਆਂ ਨੇ। ਅਮਰੀਕੀ ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਕਰੀਬ 13 ਘੰਟੇ ਦੀ ਜਾਂਚ ਮਗਰੋਂ ਇਨ੍ਹਾਂ ਫਾਇਲਾਂ ਨੂੰ ਜ਼ਬਤ ਕੀਤਾ। ਰਿਪੋਰਟਾਂ ਦੇ ਮੁਤਾਬਕ ਇਹ ਤਲਾਸ਼ੀ ਬਾਇਡਨ ਉਨ੍ਹਾਂ ਦੀ ਪਤਨੀ ਦੀ ਗੈਰ ਮੌਜੂਦਗੀ ਵਿਚ ਲਈ ਗਈ।