ਕੈਨੇਡਾ ਦੀ ਧੀਮੀ ਇੰਮੀਗ੍ਰੇਸ਼ਨ ਪ੍ਰਕਿਰਿਆ ’ਚ ਉਲਝੇ 7 ਲੱਖ ਭਾਰਤੀ

ਅਰਜ਼ੀਆਂ ਦਾ ਬੈਕਲਾਗ 24 ਲੱਖ ਤੋਂ ਟੱਪਿਆ

Video Ad

ਟੋਰਾਂਟੋ, 20 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 24 ਲੱਖ ਤੋਂ ਟੱਪ ਚੁੱਕਾ ਹੈ। ਇਨ੍ਹਾਂ ਵਿੱਚ 7 ਲੱਖ ਭਾਰਤੀ ਸ਼ਾਮਲ ਹਨ, ਜਿਹੜੇ ਲੰਬੇ ਸਮੇਂ ਤੋਂ ਲਾਈਨ ਵਿੱਚ ਲੱਗੇ ਹੋਏ ਨੇ ਅਤੇ ਉਡੀਕ ਕਰ ਰਹੇ ਨੇ ਕਿ ਉਨ੍ਹਾਂ ਦੀ ਕਾਗਜ਼ੀ ਪ੍ਰਕਿਰਿਆ ਕਦੋਂ ਮੁਕੰਮਲ ਹੋਵੇਗੀ। ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਭੰਡਾਰ ਲਗਦਾ ਜਾ ਰਿਹਾ ਹੈ।
ਵੱਡੇ-ਵੱਡੇ ਕਾਰੋਬਾਰੀਆਂ ਤੋਂ ਲੈ ਕੇ ਆਮ ਸੈਲਾਨੀਆਂ ਤੱਕ, ਇੱਕ ਲੰਮਾ ਕੈਨੇਡੀਅਨ ਇੰਮੀਗ੍ਰੇਸ਼ਨ ਅਤੇ ਵੀਜ਼ਾ ਬੈਕਲਾਗ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਦੀ ਯਾਤਰਾ ਕਰਨ ਤੋਂ ਰੋਕ ਰਿਹਾ ਹੈ। ਇਸ ਕਾਰਨ ਦੇਸ਼ ਨੂੰ ਸੈਰ-ਸਪਾਟਾ ਖੇਤਰ ਰਾਹੀਂ ਹੋਣ ਵਾਲੀ ਆਮਦਨੀ ਦਾ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਬਹੁਤ ਸਾਰੇ ਲੋਕ ਇੰਮੀਗ੍ਰੇਸ਼ਨ ਅਰਜ਼ੀਆਂ ਤੇ ਵੀਜ਼ਾ ਪ੍ਰਕਿਰਿਆ ਦੇ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਨੇ, ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਭਾਰਤੀ ਸ਼ਾਮਲ ਹਨ।

ਇਸੇ ਤਰ੍ਹਾਂ ਦਿੱਲੀ ਦੇ ਫਾਈਨੈਂਸ਼ੀਅਲ ਐਡਵਾਇਜ਼ਰ ਗੌਰਵ ਨੇ ਕੈਨੇਡਾ ’ਚ ਆਪਣੇ ਇੱਕ ਪਰਿਵਾਰਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਿਜ਼ਟਰ ਵੀਜ਼ਾ ਲਈ ਅਪਲਾਈ ਕੀਤਾ ਸੀ। ਇਸ ਦੇ ਲਈ ਉਸ ਨੇ ਬੀਤੇ ਦਸੰਬਰ ਮਹੀਨੇ ਵਿੱਚ ਅਰਜ਼ੀ ਜਮ੍ਹਾ ਕਰਵਾ ਦਿੱਤੀ ਸੀ, ਜਿਸ ਦੀ ਹੁਣ ਤੱਕ ਪੜਤਾਲ ਪ੍ਰਕਿਰਿਆ ਮੁਕੰਮਲ ਨਹੀਂ ਹੋਈ।
ਇਸ ਤੋਂ ਇਲਾਵਾ ਸਾਬਕਾ ਐਫ਼-1 ਡਰਾਈਵਰ ਕਰੁਣ ਚੰਦੌਕ ਨੇ ਇਸ ਹਫ਼ਤੇ ਦੇ ਅੰਤ ਵਿੱਚ ਮੌਂਟਰੀਅਲ ਗ੍ਰਾਂ ਪ੍ਰੀ ਲਈ ਕੈਨੇਡਾ ਜਾਣਾ ਸੀ। ਉਸ ਦੇ 10 ਸਾਲ ਦੇ ਵਿਜ਼ਟਰ ਵੀਜ਼ੇ ਦੀ ਮਿਆਦ ਪਿਛਲੇ ਸਾਲ ਦਸੰਬਰ ਵਿੱਚ ਖਤਮ ਹੋ ਗਈ ਸੀ, ਜਿਸ ਦੇ ਨਵੀਨੀਕਰਨ ਲਈ ਉਸ ਨੇ ਕਈ ਮਹੀਨੇ ਪਹਿਲਾਂ ਅਰਜ਼ੀ ਦੇ ਦਿੱਤੀ ਸੀ, ਪਰ ਹੁਣ ਤੱਕ ਉਸ ਦੀ ਕਾਗਜ਼ੀ ਕਾਰਵਾਈ ਮੁਕੰਮਲ ਨਹੀਂ ਹੋਈ।

Video Ad