Home ਤਾਜ਼ਾ ਖਬਰਾਂ ਹਿਮਾਚਲ ਦੀ ਗੋਬਿੰਦ ਸਾਗਰ ਝੀਲ ’ਚ ਡੁੱਬੇ ਪੰਜਾਬ ਦੇ 7 ਨੌਜਵਾਨ

ਹਿਮਾਚਲ ਦੀ ਗੋਬਿੰਦ ਸਾਗਰ ਝੀਲ ’ਚ ਡੁੱਬੇ ਪੰਜਾਬ ਦੇ 7 ਨੌਜਵਾਨ

0
ਹਿਮਾਚਲ ਦੀ ਗੋਬਿੰਦ ਸਾਗਰ ਝੀਲ ’ਚ ਡੁੱਬੇ ਪੰਜਾਬ ਦੇ 7 ਨੌਜਵਾਨ

ਮੋਹਾਲੀ ਜ਼ਿਲ੍ਹੇ ਦੇ ਬਨੂੜ ਸ਼ਹਿਰ ਦੇ ਵਾਸੀ ਸਨ ਮ੍ਰਿਤਕ

ਊਨਾ, 1 ਅਗਸਤ (ਹਮਦਰਦ ਨਿਊਜ਼ ਸਰਵਿਸ) : ਹਿਮਾਚਲ ਵਿੱਚ ਪੰਜਾਬ ਦੇ 7 ਨੌਜਵਾਨਾਂ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਹ ਸਾਰੇ ਜਣੇ ਮੋਹਾਲੀ ਜ਼ਿਲ੍ਹੇ ਵਿੱਚ ਪੈਂਦੇ ਸ਼ਹਿਰ ਬਨੂੜ ਦੇ ਵਾਸੀ ਸਨ। ਇਹ ਹਾਦਸਾ ਹਿਮਾਚਲ ਦੇ ਊਨਾ ਜ਼ਿਲ੍ਹੇ ਵਿੱਚ ਪੈਂਦੀ ਗੋਬਿੰਦ ਸਾਗਰ ਝੀਲ ਵਿੱਚ ਵਾਪਰਿਆ।

ਜਾਣਕਾਰੀ ਮੁਤਾਬਕ ਬਨੂੜ ਦੇ 11 ਨੌਜਵਾਨ ਆਪਣੇ ਮੋਟਰਸਾਈਕਲਾਂ ’ਤੇ ਹਿਮਾਚਲ ਦੇ ਬਾਬਾ ਬਲਾਕ ਨਾਥ ਮੰਦਰ ’ਚ ਮੱਥਾ ਟੇਕਣ ਜਾ ਰਹੇ ਸਨ। ਇਨ੍ਹਾਂ ਵਿੱਚ ਰਮਨ ਪੁੱਤਰ ਲਾਲ ਚੰਦ, ਪਵਨ ਪੁੱਤਰ ਸੁਰਜੀਤ ਰਾਮ, ਅਰੁਣ ਪੁੱਤਰ ਰਮੇਸ਼ ਕੁਮਾਰ, ਲਾਭ ਸਿੰਘ ਪੁੱਤਰ ਲਾਲ ਚੰਦ, ਲਖਵੀਰ ਪੁੱਤਰ ਰਮੇਸ਼ ਲਾਲ, ਵਿਸ਼ਾਲ ਪੁੱਤਰ ਰਾਜੂ, ਸ਼ਿਵਾ ਪੁੱਤਰ ਅਵਤਾਰ ਸਿੰਘ ਸ਼ਾਮਲ ਸੀ।
ਇਹ ਲੋਕ ਨੈਨਾ ਦੇਵੀ ਮੰਦਰ ਤੋਂ ਆ ਰਹੇ ਸਨ ਅਤੇ ਬੰਗਾਣਾ ਦੇ ਕੋਕਲਾ ਪਿੰਡ ਦੇ ਬਾਬਾ ਗਰੀਬਨਾਥ ਮੰਦਰ ਦੇ ਕੋਲ ਨਹਾਉਣ ਲਈ ਰੁਕ ਗਏ। ਇਨ੍ਹਾਂ ’ਚੋਂ ਇਕ ਨੌਜਵਾਨ ਨਹਾਉਣ ਲਈ ਗੋਬਿੰਦ ਸਾਗਰ ਝੀਲ ’ਚ ਉਤਰਿਆ ਤੇ ਪਾਣੀ ਜ਼ਿਆਦਾ ਹੋਣ ਕਾਰਨ ਡੁੱਬਣ ਲੱਗਾ। ਉਸ ਨੂੰ ਬਚਾਉਣ ਲਈ ਸੱਤ ਜਣੇ ਵਿਚ ਪਾਣੀ ਵਿਚ ਉਤਰ ਗਏ, ਪਰ ਇਨ੍ਹਾਂ ਵਿਚੋਂ ਕੋਈ ਵਾਪਸ ਨਹੀਂ ਆਇਆ ਤੇ ਸਾਰੇ ਪਾਣੀ ’ਚ ਡੁੱਬ ਗਏ। ਇਸ ਤੋਂ ਇਲਾਵਾ ਇੱਕ ਹੋਰ ਖਬਰ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ 11 ਜਣੇ ਨਹਾਉਣ ਲਈ ਝੀਲ ਵਿੱਚ ਉਤਰ ਗਏ ਸਨ। ਇਨ੍ਹਾਂ ਨੂੰ ਡੁੱਬਦਿਆਂ ਵੇਖ ਕੇ ਨੇੜਲੇ ਪਿੰਡ ਦੇ ਲੋਕਾਂ ਨੇ ਇਨ੍ਹਾਂ ਵਿੱਚੋਂ 4 ਨੌਜਵਾਨਾਂ ਤਾਂ ਝੀਲ ਵਿੱਚੋਂ ਬਾਹਰ ਕੱਢ ਲਿਆ, ਪਰ ਬਾਕੀ ਦੇ 7 ਡੁੱਬ ਗਏ, ਜਿਨ੍ਹਾਂ ਦੀ ਮੌਤ ਹੋ ਗਈ।