Home ਇੰਮੀਗ੍ਰੇਸ਼ਨ 700 ਪੰਜਾਬੀ ਵਿਦਿਆਰਥੀਆਂ ਦੀ ਆਖਰੀ ਉਮੀਦ ਵੀ ਹੋਈ ਖ਼ਤਮ

700 ਪੰਜਾਬੀ ਵਿਦਿਆਰਥੀਆਂ ਦੀ ਆਖਰੀ ਉਮੀਦ ਵੀ ਹੋਈ ਖ਼ਤਮ

0

ਕਰਮਜੀਤ ਕੌਰ ਨੂੰ 29 ਮਈ ਤੋਂ ਪਹਿਲਾਂ ਡਿਪੋਰਟ ਕਰਨ ਦੇ ਹੁਕਮ

ਐਡਮਿੰਟਨ, 22 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਸੈਂਕੜੇ ਪੰਜਾਬੀ ਵਿਦਿਆਰਥੀਆਂ ਦੀ ਆਖਰੀ ਉਮੀਦ ਵੀ ਖ਼ਤਮ ਹੋ ਗਈ ਜਦੋਂ ਇੰਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੇ 25 ਸਾਲ ਦੀ ਕਰਮਜੀਤ ਕੌਰ ਨੂੰ 29 ਮਈ ਤੱਕ ਡਿਪੋਰਟ ਕਰਨ ਦੇ ਹੁਕਮ ਦੇ ਦਿਤੇ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਕਰਮਜੀਤ ਕੌਰ ਦੇ ਮਾਮਲੇ ਵਿਚ ਆਇਆ ਫੈਸਲਾ ਹੋਰਨਾਂ ਨੂੰ ਵੀ ਸਿੱਧੇ ਤੌਰ ’ਤੇ ਪ੍ਰਭਾਵਤ ਕਰ ਸਕਦੈ ਅਤੇ ਉਨ੍ਹਾਂ ਨੂੰ ਵੀ ਰਾਹਤ ਮਿਲਣ ਦੇ ਆਸਾਰ ਨਜ਼ਰ ਨਹੀਂ ਆਉਂਦੇ।