Home ਤਾਜ਼ਾ ਖਬਰਾਂ 71 ਸਾਲ ਦੀ ਉਮਰ ’ਚ ਅਦਾਕਾਰ ਸਮੀਰ ਖੱਖੜ ਦਾ ਹੋਇਆ ਦੇਹਾਂਤ

71 ਸਾਲ ਦੀ ਉਮਰ ’ਚ ਅਦਾਕਾਰ ਸਮੀਰ ਖੱਖੜ ਦਾ ਹੋਇਆ ਦੇਹਾਂਤ

0


ਮੁੰਬਈ, 15 ਮਾਰਚ, ਹ.ਬ. : ਸਤੀਸ਼ ਕੌਸ਼ਿਕ ਦੀ ਮੌਤ ਨੂੰ ਹਾਲੇ ਕੁੱਝ ਹੀ ਦਿਨ ਹੋਏ ਹਨ। ਇੰਡਸਟਰੀ ਹਾਲੇ ਸਤੀਸ਼ ਕੌਸ਼ਿਕ ਦੇ ਦੇਹਾਂਤ ਕਾਰਨ ਉਭਰੀ ਨਹੀਂ ਸੀ ਕਿ ਹੁਣ ਇੱਕ ਹੋਰ ਸੀਨੀਅਰ ਅਦਾਕਾਰਾ ਦਾ ਦੇਹਾਂਤ ਹੋ ਗਿਆ। ਦੂਰਦਰਸ਼ਨ ਦੇ ਮਸ਼ਹੂਰ ਸੀਰੀਅਲ ‘ਨੁੱਕੜ’ ਵਿਚ ਖੋਪੜੀ ਦਾ ਕਿਰਦਾਰ ਨਿਭਾ ਕੇ ਘਰ-ਘਰ ਵਿਚ ਮਸ਼ਹੂਰ ਹੋਏ ਅਦਾਕਾਰ ਸਮੀਰ ਖੱਖੜ 71 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਸਮੀਰ ਖੱਖੜ ਸਾਹ ਦੀ ਤਕਲੀਫ ਅਤੇ ਹੋਰ ਸਮੱਸਿਆਵਾਂ ਤੋਂ ਪੀੜਤ ਸਨ। ਕੱਲ੍ਹ ਦੁਪਹਿਰ, ਉਸ ਨੂੰ ਸਾਹ ਚੜਿ੍ਹਆ ਅਤੇ ਫਿਰ ਬੋਰੀਵਲੀ ਦੇ ਐਮਐਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਡਾਕਟਰ ਅਦਾਕਾਰ ਨੂੰ ਨਹੀਂ ਬਚਾ ਸਕੇ। 71 ਸਾਲਾ ਸਮੀਰ ਖੱਖੜ ਦੇ ਪੁੱਤਰ ਗਣੇਸ਼ ਖੱਖੜ ਨੇ ਦੱਸਿਆ ਕਿ ਉਨ੍ਹਾਂ ਦਾ ਆਖਰੀ ਸਮਾਂ ਬੇਹੋਸ਼ੀ ਵਿਚ ਬੀਤਿਆ। ਪਿਸ਼ਾਬ ਦੀ ਸਮੱਸਿਆ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਅਤੇ ਫਿਰ ਦਿਲ ਦੀ ਧੜਕਣ ਬੰਦ ਹੋ ਗਈ। ਹੌਲੀ-ਹੌਲੀ ਮਲਟੀਪਲ ਆਰਗਨ ਫੇਲ੍ਹ ਹੋਣ ਕਾਰਨ ਸਵੇਰੇ 4.30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਸਮੀਰ ਨੇ ਕਾਫੀ ਸਮਾਂ ਪਹਿਲਾਂ ਐਕਟਿੰਗ ਨੂੰ ਅਲਵਿਦਾ ਕਹਿ ਦਿੱਤਾ ਸੀ।