- ਪੁਲਿਸ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ
ਬਰੈਂਪਟਨ, 13 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਉਨਟਾਰੀਓ ਸੂਬੇ ਵਿੱਚ ਕਾਰ ਚੋਰਾਂ ਦੇ ਲਗਾਤਾਰ ਹੌਸਲੇ ਵਧਦੇ ਜਾ ਰਹੇ ਨੇ। ਇਸ ਦੇ ਚਲਦਿਆਂ ਬਰੈਂਪਟਨ ਤੇ ਮਿਸੀਸਾਗਾ ਵਿੱਚੋਂ ਚੋਰ ਸਿਰਫ਼ ਇੱਕ ਹਫ਼ਤੇ ਵਿੱਚ 86 ਕਾਰਾਂ ਚੋਰੀ ਕਰਕੇ ਫਰਾਰ ਹੋ ਗਏ।

ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ 7 ਦਿਨਾਂ ਵਿੱਚ 86 ਕਾਰਾਂ ਚੋਰੀ ਹੋਣ ਦੀ ਘਟਨਾ ਵਾਪਰੀ।
3 ਜੂਨ ਤੋਂ ਲੈ ਕੇ 9 ਜੂਨ ਤੱਕ ਬਰੈਂਪਟਨ ਵਿੱਚੋਂ 41 ਅਤੇ ਮਿਸੀਸਾਗਾ ਵਿੱਚੋਂ 45 ਗੱਡੀਆਂ ਚੋਰੀ ਹੋਈਆਂ।
ਇਸ ਦੇ ਚਲਦਿਆਂ ਇਸ ਖੇਤਰ ਵਿੱਚੋਂ ਚੋਰ ਇੱਕ ਦਿਨ ਵਿੱਚ ਔਸਤਨ 12 ਗੱਡੀਆਂ ਲੈ ਕੇ ਰਫ਼ੂ-ਚੱਕਰ ਹੋ ਗਏ।
