9 ਲੱਖ ਲੁੱਟ ਕੇ ਡਰਾਈਵਰ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਤਿੰਨ ਗ੍ਰਿਫਤਾਰ

ਜਗਰਾਉਂ, 16 ਮਾਰਚ, ਹ.ਬ. : ਲੁਧਿਆਣਾ-ਫਿਰੋਜ਼ਪੁਰ ਹਾਈਵੇ ਸਥਿਤ ਸਿਟੀ ਯੂਨੀਵਰਸਿਟੀ ਦੇ ਕੋਲ ਟਰੱਕ ਡਰਾਈਵਰ ਕੋਲੋਂ 9 ਲੱਖ ਲੁੱਟ ਕੇ ਹੱÎਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਹਰਪਾਲ ਸਿੰਘ ਭੱਲਾ, ਰਛਪਾਲ ਸਿੰਘ ਸ਼ੇਰਾ ਅਤੇ ਡਰਾਈਵਰ ਦੀ ਪਤਨੀ ਨੇਹਾ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦਾ ਪੰਜ ਦਿਨ ਦਾ ਰਿਮਾਂਡ ਲਿਆ ਹੈ।
ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਮੁਲਜ਼ਮ ਰਛਪਾਲ ਨੇ ਮੰਨਿਆ ਕਿ ਭਰਾ ਹਰਪਾਲ ਡਰਾਈਵਰ ਇੰਦਰਜੀਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੂੰ ਪਤਾ ਸੀ ਕਿ ਉਸ ਦੇ ਟਰੱਕ ਵਿਚ ਲੱਖਾਂ ਦੀ ਸਕਰੈਪ ਹੁੰਦੀ ਹੈ।
ਇਸ ਦੇ ਚਲਦਿਆਂ ਉਸ ਨੇ ਅਤੇ ਉਸ ਦੇ ਭਰਾ ਹਰਪਾਲ ਅਤੇ ਭਾਬੀ ਨੇਹਾ ਨੂੰ ਮਿਲ ਕੇ ਯੋਜਨਾ ਬਣਾ ਕੇ ਹੱÎਤਿਆ ਕੀਤੀ।
ਡੀਐਸਪੀ ਜਤਿੰਦਰਜੀਤ ਨੇ ਦੱਸਿਆ ਕਿ ਹਰਪਾਲ ਦੀ ਪਤਨੀ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਗੁੰਮਰਾਹ ਕਰਦੀ ਰਹੀ। ਪਤਨੀ ਨੇ ਅਪਣਾ ਫੋਨ ਪਤੀ ਨੂੰ ਦੇ ਦਿੱਤਾ ਅਤੇ ਉਸ ਦਾ ਫੋਨ ਅਪਣੇ ਕੋਲ ਰੱਖ ਲਿਆ, ਤਾਕਿ ਜੇਕਰ ਪੁਲਿਸ ਉਸ ਦਾ ਨੰਬਰ ਟਰੇਸ ਕਰੇਗੀ ਤਾਂ ਉਸ ਦੀ ਲੋਕੇਸ਼ਨ ਘਰ ਦੀ ਆ ਜਾਵੇਗੀ। ਇੰਨਾ ਹੀ ਨਹੀਂ ਮਹਿਲਾ ਨੇ ਰਾਤ ਦੋ ਵਜੇ ਅਪਣੇ ਪਤੀ ਨੁੰ ਫੋਨ ਕਰਕੇ ਪੁਛਿਆ ਕਿ ਕੰਮ ਹੋ ਗਿਆ ਜਦ ਪਤੀ ਨੇ ਘਟਨਾ ਦੀ ਜਾਣਕਾਰੀ ਪਤਨੀ ਨੂੰ ਦੇ ਦਿੱਤੀ ਤਾਂ ਸ਼ਾਤਿਰ ਪਤਨੀ ਨੇ ਸਿਮ ਨੂੰ ਤੋੜ ਦਿੱਤਾ।

Video Ad
Video Ad