
ਇੱਕ ਮਹੀਨਾ ਪਹਿਲਾਂ ਹੀ ਵਿਦੇਸ਼ ਗਿਆ ਸੀ ਸੋਹਾਰਦ ਦੱਤ ਸ਼ਰਮਾ
ਬਰੈਂਪਟਨ, 15 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਤੋਂ ਭਾਰਤੀਆਂ ਲਈ ਲਗਾਤਾਰ ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਤਾਜ਼ਾ ਖ਼ਬਰ ਬਰੈਂਪਟਨ ਤੋਂ ਸਾਹਮਣੇ ਆ ਰਹੀ ਹੈ, ਜਿੱਥੇ 27 ਸਾਲਾ ਭਾਰਤੀ ਵਿਦਿਆਰਥੀ ਸੋਹਾਰਦ ਦੱਤ ਸ਼ਰਮਾ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ, ਜੋ ਕਿ 1 ਮਹੀਨਾ ਪਹਿਲਾਂ ਹੀ ਕੈਨੇਡਾ ਪੁੱਜਾ ਸੀ।