
28 ਜੁਲਾਈ ਨੂੰ ਸਵੇਰੇ ਲਾਪਤਾ ਹੋਇਆ ਸੀ ਸੁਖਵਿੰਦਰ ਸਿੰਘ ਸੁੱਖਾ
ਸਰੀ, 29 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਸਰੀ ਵਿੱਚ ਲਾਪਤਾ ਹੋਇਆ 46 ਸਾਲਾ ਪੰਜਾਬੀ ਸੁਖਵਿੰਦਰ ਸਿੰਘ ਸੁੱਖਾ ਸਹੀ ਸਲਾਮਤ ਮਿਲ ਗਿਆ ਹੈ। 28 ਜੁਲਾਈ ਨੂੰ ਸਵੇਰੇ ਲਾਪਤਾ ਹੋਏ ਇਸ ਵਿਅਕਤੀ ਦੇ ਮਿਲਣ ਦੀ ਆਰਸੀਐਮਪੀ ਨੇ ਪੁਸ਼ਟੀ ਕਰ ਦਿੱਤੀ ਐ।
ਸਰੀ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਇਸ ਤੋਂ ਪਹਿਲਾਂ 46 ਸਾਲ ਦੇ ਸੁਖਵਿੰਦਰ ਸਿੰਘ ਸੁੱਖਾ ਨੂੰ ਲੱਭਣ ਲਈ ਸਥਾਨਕ ਲੋਕਾਂ ਦੀ ਮਦਦ ਮੰਗੀ ਸੀ। ਇਹ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਤੇ ਪਰਿਵਾਰ ਨੇ ਸੁੱਖੇ ਦੀ ਸਿਹਤਯਾਬੀ ਨੂੰ ਲੈ ਕੇ ਚਿੰਤਾ ਵੀ ਜਾਹਰ ਕੀਤੀ ਸੀ, ਪਰ ਜਿਵੇਂ ਹੀ ਉਹ ਸਹੀ-ਸਲਾਮਤ ਮਿਲ ਗਿਆ ਤਾਂ ਪੁਲਿਸ ਤੇ ਪਰਿਵਾਰ ਨੇ ਸੁੱਖ ਦਾ ਸਲਾਹ ਲਿਆ।