ਭਾਰਤ ’ਚ ਲਗਾਤਾਰ ਦੂਜੇ ਦਿਨ ਕੋਰੋਨਾ ਕੇਸਾਂ ’ਚ ਵੱਡੀ ਗਿਰਾਵਟ

ਨਵੀਂ ਦਿੱਲੀ, 8 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਦੇ ਰੋਜ਼ਾਨਾ ਕੇਸਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਚਲਦਿਆਂ ਹੀ ਲਗਾਤਾਰ ਦੂਜੇ ਦਿਨ ਦੇਸ਼ ਭਰ ਵਿੱਚੋਂ ਮਹਾਂਮਾਰੀ ਦੇ ਕੇਸਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਬੀਤੇ ਕੱਲ੍ਹ ਆਏ 937 ਕੇਸਾਂ ਦੇ ਮੁਕਾਬਲੇ ਅੱਜ ਦੇਸ਼ ਭਰ ਵਿੱਚੋਂ ਮਹਾਂਮਾਰੀ ਦੇ ਸਿਰਫ਼ 625 ਨਵੇਂ ਕੇਸ ਮਿਲੇ। 9 ਅਪ੍ਰੈਲ 2020 ਤੋਂ ਬਾਅਦ ਰੋਜ਼ਾਨਾ ਕੇਸਾਂ ਦਾ ਇਹ ਸਭ ਤੋਂ ਘੱਟ ਅੰਕੜਾ ਐ। ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਮਾਰਚ 2020 ਤੋਂ ਬਾਅਦ ਪਹਿਲੀ ਵਾਰ 24 ਘੰਟਿਆਂ ਦੌਰਾਨ ਇਸ ਮਹਾਂਮਾਰੀ ਨਾਲ ਇੱਕ ਵੀ ਮੌਤ ਨਹੀਂ ਹੋਈ।
ਇਸ ਸਭ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਕੋਰੋਨਾ ਹੁਣ ਆਪਣੇ ਪਤਨ ਵੱਲ ਕਦਮ ਰੱਖ ਚੁੱਕਾ ਐ।

Video Ad
Video Ad