Home ਅਮਰੀਕਾ ਅਮਰੀਕਾ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ

ਅਮਰੀਕਾ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ

0
ਅਮਰੀਕਾ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ

ਦੋ ਦੀ ਮੌਤ, 5 ਲਾਪਤਾ, 8 ਪ੍ਰਵਾਸੀਆਂ ਦੀ ਬਚਾਈ ਜਾਨ
ਫਲੋਰਿਡਾ , 7 ਅਗਸਤ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਦੇ ਫਲੋਰੀਡਾ ਕੀਜ਼ ਦੇ ਤੱਟ ’ਤੇ ਇਕ ਕਿਸ਼ਤੀ ਡੁੱਬ ਗਈ, ਜਿਸ ਵਿਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਲਾਪਤਾ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਇਸ ਕਿਸ਼ਤੀ ’ਤੇ ਦਰਜਨ ਤੋਂ ਵੱਧ ਪ੍ਰਵਾਸੀ ਸਵਾਰ ਸਨ, ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਣ ਦਾ ਯਤਨ ਕਰ ਰਹੇ ਸੀ।
ਯੂਐਸ ਕੋਸਟ ਗਾਰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਿਸ਼ਤੀ ਵਿੱਚ 15 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਅੱਠ ਨੂੰ ਬਚਾ ਲਿਆ ਗਿਆ ਹੈ, ਜਦਕਿ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਲਾਪਤਾ ਹਨ।
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਪ੍ਰਵਾਸੀ ਅਸਲ ਵਿੱਚ ਕਿਸ ਦੇਸ਼ ਨਾਲ ਸਬੰਧਤ ਸਨ। ਰੀਲੀਜ਼ ਦੇ ਅਨੁਸਾਰ ਸ਼ੂਗਰਲੋਫ ਕੀਜ਼ ਤੋਂ ਲਗਭਗ 23 ਕਿਲੋਮੀਟਰ ਦੱਖਣ ਵਿੱਚ ਇੱਕ ਕਿਸ਼ਤੀ ਦੇ ਪਲਟਣ ਦੀ ਖ਼ਬਰ ਸ਼ੁੱਕਰਵਾਰ ਸਵੇਰੇ 10 ਵਜੇ ਤੱਟ ਰੱਖਿਅਕ ਨੂੰ ਪਹੁੰਚੀ।
ਦੱਸ ਦੇਈਏ ਕਿ ਇਸੇ ਤਰ੍ਹਾਂ ਗ਼ੈਰ-ਕਾਨੂੰਨੀ ਤਰੀਕਾ ਅਪਣਾ ਕੇ ਅਮਰੀਕਾ ਵਿੱਚ ਦਾਖ਼ਲ ਹੁੰਦੇ ਸਮੇਂ ਬਹੁਤ ਸਾਰੇ ਭਾਰਤੀ ਵੀ ਮਾਰੇ ਜਾ ਚੁੱਕੇ ਨੇ, ਪਰ ਫਿਰ ਵੀ ਲੋਕ ਡੌਂਕੀ ਲਾ ਕੇ ਜਾਂ ਕਿਸੇ ਹੋਰ ਨਜਾਇਜ਼ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦਾ ਯਤਨ ਕਰਦੇ ਨੇ।