ਅਮਰੀਕਾ ’ਚ ਪ੍ਰਵਾਸੀਆਂ ਦੀ ਭਰੀ ਕਿਸ਼ਤੀ ਡੁੱਬੀ

14 ਵਿੱਚੋਂ 5 ਲੋਕਾਂ ਦੀ ਗਈ ਜਾਨ

Video Ad

ਫਲੋਰੀਡਾ ਦੇ ਤੱਟ ਨੇੜੇ ਵਾਪਰੀ ਘਟਨਾ

ਸੈਕਰਾਮੈਂਟੋ, 21 ਨਵੰਬਰ (ਹੁਸਨ ਲੜੋਆ ਬੰਗਾ) : ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਆਪਣੀ ਜਾਨ ਜੋਖਮ ਵਿੱਚ ਪਾ ਕੇ ਵੀ ਉਹ ਇਸ ਦੇਸ਼ ਵਿੱਚ ਐਂਟਰ ਹੋਣਾ ਚਾਹੁੰਦੇ ਨੇ ਤੇ ਇਸੇ ਦੌਰਾਨ ਕਈਆਂ ਦੀ ਮੌਤ ਤੱਕ ਹੋ ਜਾਂਦੀ ਹੈ। ਹੁਣ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਆਪਣੀ ਜਾਨ ਗਵਾ ਚੁੱਕੇ ਨੇ। ਤਾਜ਼ਾ ਮਾਮਲਾ ਫਲੋਰਿਡਾ ਤੱਟ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਨਜਾਇਜ਼ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋ ਰਹੇ ਪ੍ਰਵਾਸੀਆਂ ਦੀ ਇੱਕ ਕਿਸ਼ਤੀ ਡੁੱਬ ਗਈ, ਜਿਸ ਕਾਰਨ 14 ਵਿੱਚੋਂ 5 ਪ੍ਰਵਾਸੀਆਂ ਦੀ ਮੌਤ ਹੋ ਗਈ, ਜਦਕਿ 9 ਲੋਕਾਂ ਨੂੰ ਅਮਰੀਕੀ ਅਧਿਕਾਰੀਆਂ ਨੇ ਸੁਰੱਖਿਅਤ ਬਾਹਰ ਕੱਢ ਲਿਆ।

Video Ad