
ਵਾਸ਼ਿੰਗਟਨ, 15 ਅਗਸਤ (ਰਾਜ ਗੋਗਨਾ) : ਕੈਪੀਟਲ ਪੁਲਿਸ ਨੇ ਇੱਕ ਬਲਦੀ ਹੋਈ ਕਾਰ ਦੇ ਦ੍ਰਿਸ਼ ਦਾ ਮੋਕੇ ਤੇ ਮੁਆਇਨਾ ਕੀਤਾ ਜੋ ਵਾਸ਼ਿੰਗਟਨ ਡੀ.ਸੀ ਚ’ ਬੀਤੇਂ ਦਿਨ 14, ਅਗਸਤ ਨੂੰ ਕੈਪੀਟਲ ਦੇ ਬੈਰੀਕੇਡ ਨਾਲ ਟਕਰਾ ਗਈ ਸੀ।ਪੁਲਿਸ ਨੇ ਦੱਸਿਆ ਕਿ ਸਵੇਰੇ ਕੈਪੀਟਲ ਵਿੱਚ ਇੱਕ ਸੁਰੱਖਿਆ ਬੈਰੀਕੇਡ ਵਿੱਚ ਆਪਣੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਉਸ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਉਸ ਦੀ ਮੋਤ ਹੋ ਗਈ।
ਕੈਪੀਟਲ ਪੁਲਿਸ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਉਹ ਇੱਕ ਅਣਪਛਾਤਾ ਵਿਅਕਤੀ ਸਵੇਰੇ 4:00 ਵਜੇ ਦੇ ਕਰੀਬ ਇਸ ਨੂੰ ਹਾਦਸਾਗ੍ਰਸਤ ਕਰਨ ਤੋਂ ਬਾਅਦ ਆਪਣੇ ਵਾਹਨ ਤੋਂ ਬਾਹਰ ਨਿਕਲਿਆ, ਜਿਸ ਤੋਂ ਬਾਅਦ ਉਸ ਦਾ ਵਾਹਨ ”ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਬੁਰੀ ਤਰਾਂ ਨਸ਼ਟ ਹੋ ਗਿਆ। ਪੁਲਿਸ ਨੇ ਕਿਹਾ ਕਿ ਉਸ ਵਿਅਕਤੀ ਨੇ ਫਿਰ ”ਹਵਾ ਵਿੱਚ ਕਈ ਗੋਲੀਆਂ ਚਲਾਈਆਂ” ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ ਜਦੋਂ ਅਧਿਕਾਰੀ ਉਸ ਦੇ ਨੇੜੇ ਆਏ। ਉਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਸੁਣੀ ਸੀ, ਅਤੇ ਕੈਪੀਟਲ ਪੁਲਿਸ ਦੇ ਅਧਿਕਾਰੀ ਉੱਥੇ ਪੁੱਜੇ ਜਿਵੇਂ ਹੀ ਉਹ ਕੈਪੀਟਲ ਪ੍ਰਾਪਰਟੀ ਦੇ ਪੂਰਬੀ ਮੋਰਚੇ ’ਤੇ ਪਹੁੰਚੇ ਉਸ ਨੇ ਆਪਣੇ ਸਿਰ ’ਤੇ ਬੰਦੂਕ ਰੱਖ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ”ਯੂਐਸਸੀਪੀ ਦੇ ਚੀਫ ਟੌਮ ਮੈਂਗਰ ਨੇ ਕਿਹਾ, ਉਸਾਡੇ ਅਫਸਰ ਫਿਰ ਉਸ ਕੋਲ ਪਹੁੰਚੇ। ਅਤੇ ਦੇਖਿਆ ਕਿ ਅਸਲ ਵਿੱਚ, ਉਹ ਮਰ ਗਿਆ ਸੀ। ਇਸ ਦੌਰਾਨ ਉੱਥੇ ਕੋਈ ਹੋਰ ਜ਼ਖਮੀ ਨਹੀਂ ਹੋਇਆ।