Home ਤਾਜ਼ਾ ਖਬਰਾਂ ਬਰਤਾਨੀਆ ’ਚ ਮਹਿਲਾ ਸਿੱਖ ਫ਼ੌਜੀ ਅਫ਼ਸਰ ਨੇ ਬਣਾਇਆ ਵਿਸ਼ਵ ਰਿਕਾਰਡ

ਬਰਤਾਨੀਆ ’ਚ ਮਹਿਲਾ ਸਿੱਖ ਫ਼ੌਜੀ ਅਫ਼ਸਰ ਨੇ ਬਣਾਇਆ ਵਿਸ਼ਵ ਰਿਕਾਰਡ

0
ਬਰਤਾਨੀਆ ’ਚ ਮਹਿਲਾ ਸਿੱਖ ਫ਼ੌਜੀ ਅਫ਼ਸਰ ਨੇ ਬਣਾਇਆ ਵਿਸ਼ਵ ਰਿਕਾਰਡ

ਹਰਪ੍ਰੀਤ ਨੇ ਅੰਟਾਰਕਟਿਕਾ ’ਚ ਤੈਅ ਕੀਤੀ 1397 ਕਿਲੋਮੀਟਰ ਦੀ ਯਾਤਰਾ

ਲੰਡਨ, 22 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਬਰਤਾਨੀਆ ਵਿੱਚ ਭਾਰਤੀ ਮੂਲ ਦੀ ਮਹਿਲਾ ਸਿੱਖ ਫ਼ੌਜੀ ਅਫ਼ਸਰ ਕੈਪਟਨ ਹਰਪ੍ਰੀਤ ਚਾਂਡੀ ਨੇ ਲੰਮੇ ਸਮੇਂ ਤੱਕ ਬਗ਼ੈਰ ਕਿਸੇ ਮਦਦ ਦੇ ਧਰੂਵੀ ਖੇਤਰਾਂ ਵਿੱਚ ਆਪਣੀ ਮੁਹਿੰਮ ਪੂਰੀ ਕਰਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਐ। ਉਸ ਨੇ ਅੰਟਾਰਕਟਿਕਾ ਵਿੱਚ ਮਾਈਨਸ 50 ਡਿਗਰੀ ਸੈਲਸੀਅਸ ਤਾਪਮਾਨ ’ਚ ਇਕੱਲਿਆਂ 1397 ਕਿਲੋਮੀਟਰ ਦੀ ਯਾਤਰਾ ਤੈਅ ਕੀਤੀ। ਹਰਪ੍ਰੀਤ ਇੱਕ ਫਿਜ਼ੀਓਥੈਰੇਪਿਸਟ ਵੀ ਹੈ। ਉਸ ਨੂੰ ਪੋਲਰ ਪ੍ਰੀਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਉਸ ਨੇ ਦੱਖਣੀ ਧਰੂਵ ’ਤੇ ਇਕੱਲੇ ਯਾਤਰਾ ਕਰਨ ਦਾ ਰਿਕਾਰਡ ਬਣਾਇਆ ਸੀ।