ਅਮਰੀਕਾ ’ਚ ਆਇਆ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਹੜ੍ਹ

ਨਿਊਯਾਰਕ ’ਚ ਬੱਸਾਂ ਭਰ-ਭਰ ਆਉਣ ਲੱਗੇ ਗੈਰ-ਕਾਨੂੰਨੀ ਪਰਵਾਸੀ

Video Ad

ਅਮਰੀਕਾ ਦੀ ਰਾਜਧਾਨੀ ਨੂੰ ਪਰਵਾਸੀਆਂ ਕਾਰਨ ਪਈਆਂ ਭਾਜੜਾਂ

ਵਾਸ਼ਿੰਗਟਨ, 28 ਅਗਸਤ (ਤਰਨਜੀਤ ਕੌਰ ਘੁੰਮਣ) : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਅਤੇ ਪ੍ਰਮੁੱਖ ਸ਼ਹਿਰਾਂ ਚੋਂ ਇੱਕ ਨਿਊਯਾਰਕ ਵਿਖੇ ਇਸ ਵੇਲੇ ਗੈਰ ਕਾਨੂੰਨੀ ਪਰਵਾਸੀਆਂ ਦਾ ਹੜ੍ਹ ਆ ਚੁੱਕਿਆ ਹੈ। ਕਾਰਨ ਇਹ ਹੈ ਕਿ ਇਸ ਵੇਲੇ ਇਹਨਾਂ ਸ਼ਹਿਰਾਂ ਵਿੱਚ ਬੱਸਾਂ ਭਰ ਭਰ ਗੈਰ ਕਾਨੂੰਨੀ ਪਰਵਾਸੀ ਆ ਰਹੇ ਹਨ।
ਹੁਣ ਆ ਰਹੇ ਹਨ ਜਾਂ ਭੇਜੇ ਜਾ ਰਹੇ ਹਨ ਇਹ ਤਾਂ ਤੁਹਾਨੁੰ ਇਸ ਵੀਡੀਓ ਵਿੱਚ ਪਤਾ ਲੱਗ ਹੀ ਜਾਏਗਾ ਪਰ ਇਸ ਵੇਲੇ ਗੈਰ ਕਾਨੂੰਨੀ ਪਰਵਾਸੀਆਂ ਦਾ ਪ੍ਰਵਾਹ ਫੈਡਰਲ ਸਰਕਾਰ ੲਲੀ ਗਲੇ ਦੀ ਹੱਡੀ ਬਣ ਚੁੱਕਿਆ ਹੈ। ਕੀ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਵਿੱਚ ਇੰਮੀਗ੍ਰੇਸ਼ਨ ਸਬੰਧੀ ਸਖਤੀ ਵੱਧਣ ਦੇ ਸੰਕੇਤ ਹੋ ਸਕਦੇ ਨੇ ..
ਅਸਲ ਦੇ ਵਿੱਚ ਐਰੀਜ਼ੋਨਾ ਅਤੇ ਟੈਕਸਾਸ ਦੇ ਮੈਅਰ ਵੱਲੋਂ ਇਨ੍ਹਾਂ ਪਰਵਾਸੀਆਂ ਨਾਲ ਭਰੀਆਂ ਬੱਸਾਂ ਨੂੰ ਰਾਜਧਾਨੀ ਵਾਸ਼ਿੰਗਟਨ ਵੱਲ ਰਵਾਨਾ ਕੀਤਾ ਗਿਆ।
ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ ਗਵਰਨਰ ਗ੍ਰੇਗ ਅਬੌਟ ਵੱਲੋਂ 7000 ਦੇ ਕਰੀਬ ਪਰਵਾਸੀਆਂ ਨੂੰ ਬੱਸਾਂ ਰਾਹੀਂ ਵਾਸ਼ਿਮਘਟਨ ਭੇਜਿਆ ਗਿਆ ਹੈ। ਜਿਸ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਤੇ ਬਾਰਡਰ ਨੀਤੀਆਂ ਨੂੰ ਲੇ ਕੇ ਪ੍ਰੈਸ਼ਰ ਬਣਨਾ ਸ਼ੁਰੂ ਹੋ ਗਿਆ ਹੈ। ਐਰੀਜ਼ੋਨਾ ਦੇ ਗਵਰਨਰ ਵੱਲੋਂ ਵੀ 1500 ਦੇ ਕਰੀਬ ਪਰਵਾਸੀਆਂ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਟਨ ਡੀਸੀ ਵੱਲ ਨੂੰ ਤੋਰਿਆ ਗਿਆ। ਹਾਲ ਹੀ ਵਿੱਚ ਹੁਣ ਤਾਂ ਗਵਰਨਰ ਅਬੌਟ ਵੱਲੋਂ ਨਿਊਯਾਰਕ ਲਈ ਵੀ ਬੱਸਾਂ ਭਰ ਭਰ ਕੇ ਪਰਵਾਸੀ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਅਬੌਟ ਇਸ ਵੇਲੇ ਟੈਕਸਾਸ ਵਿੱਚ ਨਵੰਬਰ ਵਿੱਚ ਹੋਣ ਵਾਲੀਆਂ ਮੱਧਕਾਲੀ ਚੋਣਾਂ ’ਚ ਤੀਜੀ ਵਾਰ ਗਵਰਨਰ ਬਣਨ ਦੀ ਰਾਹ ਤੇ ਨੇ। ਤੇ ਇਸ ੲਲੀ ਉਹ ਰਿਪਬਲੀਕਨ ਵੋਟਰਸ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਇਹ ਸਬ ਕਰ ਰਹੇ ਹਨ। ਜਿਹੜੇ ਵੀ ਵਲੰਟੀਅਰ ਇਹਨਾਂ ਪਰਵਾਸੀਆਂ ਨੂੰ ਅਸਿਸਟ ਕਰ ਰਹੇ ਹਨ ਉਹਨਾਂ ਅਨੁਸਾਰ ਇਹਨਾਂ ਨੂੰ ਯੂਐਸ ਦੇ ਦੂਜੇ ਸਟੇਟਸ ਵਿੱਚ ਜਾਣ ਚ ਕੁਝ ਘੰਟੇ ਹੀ ਲੱਗ ਰਹੇ ਹਨ ਜ਼ਿਆਦਾ ਤੋਂ ਜ਼ਿਆਦਾ ਕਿਸੇ ਦੂਰ ਦੀ ਸਟੇਟ ਲਈ ਇੱਕ ਦਿਨ ਲੱਗ ਰਿਹਾ ਹੈ।

Video Ad