ਅਮਰੀਕਾ ’ਚ ਤੇਜ਼ ਰਫ਼ਤਾਰ ਗੱਡੀ ਨੇ ਮਚਾਈ ਦਹਿਸ਼ਤ, 1 ਹਲਾਕ, 16 ਜ਼ਖ਼ਮੀ

ਐਪਲ ਸਟੋਰ ਦਾ ਦਰਵਾਜ਼ਾ ਤੋੜਦੀ ਹੋਈ ਪਿਛਲੇ ਹਿੱਸੇ ਵਿਚ ਪਹੁੰਚੀ ਗੱਡੀ

Video Ad

ਬੋਸਟਨ, 22 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਮੈਸਾਚੂਸੈਟਸ ਸੂਬੇ ਵਿਚ ਇਕ ਤੇਜ਼ ਰਫ਼ਤਾਰ ਗੱਡੀ ਨੇ ਦਹਿਸ਼ਤ ਪੈਦਾ ਕਰ ਦਿਤੀ ਜਦੋਂ ਇਹ ਐਪਲ ਸਟੋਰ ਦਾ ਮੁੱਖ ਦਰਵਾਜ਼ਾ ਤੋੜਦੀ ਹੋਈ ਇਸ ਦੇ ਅਖਰੀ ਤੱਕ ਪਹੁੰਚ ਗਈ। ਤੇਜ਼ ਰਫ਼ਤਾਰ ਗੱਡੀ ਨੇ ਸਟੋਰ ਵਿਚ ਮੌਜੂਦ ਗਾਹਕਾਂ ਅਤੇ ਮੁਲਾਜ਼ਮਾਂ ਨੂੰ ਦਰੜ ਦਿਤਾ ਜਿਸ ਦੇ ਸਿੱਟੇ ਵਜੋਂ ਇਕ ਜਣੇ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ।

Video Ad