ਪੰਜਾਬੀ ਗਾਇਕ ਜੀ ਖਾਨ ਦੀ ਹਮਾਇਤ ਵਿੱਚ ਆਏ ਹਿੰਦੂ ਸੰਗਠਨ

ਕਿਹਾ ਸ਼ਿਵ ਸੈਨਾ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ

Video Ad

ਭਦੌੜ, 18 ਸਤੰਬਰ (ਗੁਰਬਿੰਦਰ ਸਿੰਘ) – ਪਿਛਲੇ ਦਿਨੀਂ ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿਚ ਗਣੇਸ਼ ਵਿਸਰਜਨ ਮੌਕੇ ਹੋਏ ਪ੍ਰੋਗਰਾਮ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਜੀ ਖਾਨ ਵੱਲੋਂ ਕੁੱਝ ਗਾਏ ਗਏ ਆਪੱਤੀਜਨਕ ਗੀਤਾਂ ਨੂੰ ਲੈ ਕੇ ਪੰਜਾਬ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਸੰਬੰਧ ਵਿਚ ਲੰਘੇ ਦਿਨੀਂ ਗਾਇਕ ਜੀ ਖਾਨ ਖ਼ਿਲਾਫ਼ ਲੁਧਿਆਣੇ ਦੇ ਇੱਕ ਥਾਣੇ ਵਿੱਚ ਪਰਚਾ ਵੀ ਦਰਜ ਹੋ ਚੁੱਕਿਆ ਹੈ ਜਿਸ ਦੇ ਸਬੰਧ ਵਿਚ ਅੱਜ ਪੰਜਾਬੀ ਗਾਇਕ ਜੀ ਖਾਨ ਦੇ ਜੱਦੀ ਪਿੰਡ ਭਦੌੜ ਦੀਆਂ ਕਈ ਹਿੰਦੂ ਜਥੇਬੰਦੀਆਂ ਜੀ ਖਾਨ ਦੀ ਹਮਾਇਤ ਵਿੱਚ ਨਿੱਤਰ ਕੇ ਸਾਹਮਣੇ ਆਈਆਂ ਹਨ
ਭਦੌੜ ਵਿਖੇ ਸਥਿਤ ਗੀਤਾ ਭਵਨ ਦੇ ਹਾਲ ਵਿੱਚ ਇਕੱਠੀਆਂ ਹੋਈਆਂ ਹਿੰਦੂ ਜਥੇਬੰਦੀਆਂ ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ,ਸ਼੍ਰੀ ਰਾਧੇ ਕ੍ਰਿਸ਼ਨ ਪ੍ਰਭਾਤ ਫੇਰੀ ਕਲੱਬ ਗੀਤਾ ਭਵਨ ਕਮੇਟੀ ਵੱਲੋਂ ਗਾਇਕ ਜੀ ਖਾਨ ਦੇ ਹੱਕ ਵਿਚ ਇਕੱਤਰਤਾ ਕੀਤੀ ਇਸ ਮੌਕੇ ਹਿੰਦੂ ਧਰਮ ਨਾਲ ਸਬੰਧਤ ਬਲਵੰਤ ਖੰਨਾ, ਅਵਤਾਰ ਤਾਰੀ ਅਤੇ ਸ੍ਰੀ ਗੋਪਾਲ ਰਘੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮਸ਼ਹੂਰ ਗਾਇਕ ਜੀ ਖਾਨ ਨੇ ਸ੍ਰੀ ਗਣੇਸ਼ ਵਿਸਰਜਨ ਦੇ ਪ੍ਰੋਗਰਾਮ ਵਿਚ ਕੁਝ ਅਜਿਹੇ ਗੀਤ ਗਾਏ ਸਨ ਜੋ ਕਿ ਇਸ ਗਾਇਕ ਦੀ ਬਹੁਤ ਵੱਡੀ ਗਲਤੀ ਹੈ ਪਰੰਤੂ ਹੁਣ ਜੀ ਖਾਨ ਵੱਲੋਂ ਇਸ ਹੋਈ ਗ਼ਲਤੀ ਸਬੰਧੀ ਲਾਈਵ ਹੋ ਕੇ ਮੁਆਫ਼ੀ ਵੀ ਮੰਗ ਲਈ ਗਈ ਹੈ ਪਰੰਤੂ ਕੁਝ ਲੋਕਾਂ ਵੱਲੋਂ ਇਸ ਨੂੰ ਧਾਰਮਿਕ ਮੁੱਦਾ ਬਣਾ ਕੇ ਉਛਾਲਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਉਨ੍ਹਾਂ ਕਿਹਾ ਕਿ ਜੀ ਖਾਨ ਦੇ ਪਰਿਵਾਰ ਵੱਲੋਂ ਹਮੇਸ਼ਾ ਹੀ ਹਿੰਦੂ ਧਰਮ ਨੂੰ ਉੱਚਾ ਚੁੱਕਣ ਲਈ ਵਡਮੁੱਲਾ ਯੋਗਦਾਨ ਪਾਇਆ ਹੈ ਉਨ੍ਹਾਂ ਕਿਹਾ ਕਿ ਗਾਇਕ ਦੇ ਪਰਿਵਾਰ ਵਿੱਚ ਰਫੀਕ ਖਾਨ, ਨਜ਼ਾਕਤ ਅਲੀ, ਬੱਬੂ ਖਾਨ, ਜ਼ੁਲਫ਼ਕਾਰ ਅਲੀ ਅਤੇ ਅਖਤਰ ਅਲੀ ਵੱਲੋਂ ਸਾਡੇ ਨਾਲ ਹਮੇਸ਼ਾ ਹੀ ਸਟੇਜਾਂ ਤੇ ਸ੍ਰੀ ਅੰਬਿਕਾ ਭਜਨ ਮੰਡਲੀ ਵੱਲੋਂ ਨਵੀਂਆਂ ਭੇਟਾਂ ਗਾ ਕੇ ਹਿੰਦੂ ਧਰਮ ਪ੍ਰਤੀ ਆਪਣੀ ਸ਼ਰਧਾ ਨੂੰ ਬਰਕਰਾਰ ਰੱਖਿਆ ਹੈ ਅਤੇ ਸਮੇਂ ਸਮੇਂ ਤੇ ਆਪਣੇ ਘਰ ਅੰਦਰ ਮਾਤਾ ਦੀਆਂ ਚੌਂਕੀਆਂ ਵੀ ਲਗਵਾਉਂਦੇ ਰਹਿੰਦੇ ਹਨ ਅਤੇ ਜਗਰਾਤਾ ਵੀ ਇਨ੍ਹਾਂ ਦੇ ਘਰ ਹੁੰਦਾ ਰਹਿੰਦਾ ਹੈ ਉਨ੍ਹਾਂ ਕਿਹਾ ਕਿ ਅਸੀਂ ਸਮੂਹ ਹਿੰਦੂ ਧਰਮ ਨੂੰ ਮੰਨਣ ਵਾਲੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਜੋ ਗਲਤੀ ਇਸ ਗਾਇਕ ਤੋਂ ਹੋਈ ਹੈ ਅਸੀਂ ਵੀ ਉਸ ਨੂੰ ਗਲਤੀ ਮੰਨਦੇ ਹਾਂ ਪਰੰਤੂ ਜੀ ਖਾਨ ਵੱਲੋਂ ਮੁਆਫ਼ੀ ਮੰਗ ਲਈ ਗਈ ਹੈ ਅਤੇ ਇਹ ਗਲਤੀ ਉਸ ਕੋਲੋਂ ਅਣਜਾਣੇ ਵਿੱਚ ਹੋਈ ਹੈ ਜਿਸ ਨੂੰ ਦੇਖਦਿਆਂ ਉਸ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਇਸ ਗਾਇਕ ਵੱਲੋਂ ਸਾਡੇ ਧਰਮ ਨੂੰ ਮੰਦਾ ਚੰਗਾ ਨਹੀਂ ਬੋਲਿਆ ਸਗੋਂ ਇਸਦੇ ਪਰਿਵਾਰ ਵੱਲੋਂ ਲੰਬਾ ਸਮਾਂ ਹਿੰਦੂ ਧਰਮ ਦੀ ਸੇਵਾ ਅਤੇ ਹਿੰਦੂ ਧਰਮ ਦਾ ਸਤਿਕਾਰ ਕੀਤਾ ਹੈ ਜਿਸ ਦੇ ਸਬੰਧ ਵਿੱਚ ਇਸ ਨੂੰ ਮੁਆਫ ਕਰਨ ਲਈ ਅਸੀਂ ਸਮੂਹ ਹਿੰਦੂ ਧਰਮ ਸਮੇਤ ਸ਼ਿਵ ਸੈਨਾ ਦੇ ਆਗੂਆਂ ਦੇ ਚਰਨਾਂ ਵਿਚ ਹੱਥ ਜੋੜ ਅਪੀਲ ਕਰਦੇ ਹਾਂ ਕਿ ਜੀ ਖਾਨ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ ਤਾਂ ਜੋ ਹਿੰਦੂ ਸਮਾਜ ਦਾ ਕੱਦ ਦੁਨੀਆਂ ਵਿਚ ਹੋਰ ਵੀ ਉੱਚਾ ਹੋਵੇ।
ਕੀ ਹੈ ਪੂਰਾ ਮਾਮਲਾ :- ਪਿਛਲੇ ਦਿਨੀਂ ਲੁਧਿਆਣਾ ਦੇ ਜਨਕਪੁਰੀ ਏਰੀਏ ਵਿਚ ਗਣੇਸ਼ ਵਿਸਰਜਨ ਮੌਕੇ ਲੋਕਾਂ ਨੇ ਪੰਜਾਬੀ ਗਾਇਕ ਜੀ ਖਾਨ ਦਾ ਪ੍ਰੋਗਰਾਮ ਬੁੱਕ ਕਰਵਾਇਆ ਸੀ ਜਿਸ ਦੌਰਾਨ ਚਲਦੀ ਸਟੇਜ ਤੋਂ ਕਿਸੇ ਸਮਰਥਕ ਨੇ ਪੈੱਗ ਮੋਟੇ ਮੋਟੇ ਅਤੇ ਇੱਕ ਹੋਰ ਗੀਤ ਦੀ ਸਿਫ਼ਾਰਸ਼ ਕੀਤੀ ਜਿਸ ਤੋਂ ਬਾਅਦ ਜੀ ਖਾਨ ਵੱਲੋਂ ਇਹ ਦੋਨੋਂ ਗੀਤ ਗਾਏ ਗਏ ਸਨ ।ਅਤੇ ਇਨ੍ਹਾਂ ਦੇ ਗਾਏ ਗੀਤਾਂ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿਚ ਹਿੰਦੂ ਸੰਗਠਨਾਂ ਵੱਲੋਂ ਗਾਇਕ ਜੀ ਖਾਨ ਦਾ ਧਾਰਮਿਕ ਸਮਾਗਮ ਵਿਚ ਇਸ ਤਰ੍ਹਾਂ ਦੇ ਗੀਤ ਗਾਏ ਜਾਣ ਤੇ ਵਿਰੋਧ ਜਤਾਇਆ ਸੀ ਅਤੇ ਲੁਧਿਆਣਾ ਦੇ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਵੱਲੋਂ ਲੁਧਿਆਣਾ ਦੇ ਡਿਵੀਜ਼ਨ ਨੰਬਰ ਦੋ ਪੁਲਿਸ ਥਾਣੇ ਵਿੱਚ ਜੀ ਖ਼ਾਨ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਸਬੰਧਿਤ ਥਾਣੇ ਵੱਲੋਂ IPC 295A ਦੇ ਤਹਿਤ ਜੀ ਖਾਨ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਸੀ।

Video Ad