ਕੈਨੇਡਾ ’ਚ ਵੱਡੀ ਗਿਣਤੀ ਭਾਰਤੀ ਹੋਏ ਪੱਕੇ

ਪਿਛਲੇ ਸਾਲ 1 ਲੱਖ ਭਾਰਤੀਆਂ ਨੂੰ ਮਿਲੀ ਪੀ.ਆਰ

Video Ad

ਔਟਵਾ, 7 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਵਿਦੇਸ਼ ਜਾ ਰਹੇ ਭਾਰਤੀ, ਖਾਸ ਤੌਰ ’ਤੇ ਪੰਜਾਬੀ ਆਪਣੇ ਸੁਪਨਿਆਂ ਦੇ ਦੇਸ਼ ਕੈਨੇਡਾ ਨੂੰ ਚੁਣਦੇ ਨੇ। ਇਸ ਦੇ ਚਲਦਿਆਂ ਇਸ ਮੁਲਕ ਵਿੱਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਪਿਛਲੇ ਇੱਕ ਸਾਲ ਵਿੱਚ 1 ਲੱਖ ਤੋਂ ਵੱਧ ਭਾਰਤੀ ਪੀ.ਆਰ. ਮਿਲਣ ਮਗਰੋਂ ਕੈਨੇਡਾ ਦੇ ਪੱਕੇ ਵਸਨੀਕ ਬਣ ਗਏ, ਜੋ ਕਿ ਇਸ ਮੁਲਕ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਨੇ।

Video Ad