Home ਤਾਜ਼ਾ ਖਬਰਾਂ ਇਟਲੀ ’ਚ ਭਾਰਤੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ

ਇਟਲੀ ’ਚ ਭਾਰਤੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ

0
ਇਟਲੀ ’ਚ ਭਾਰਤੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ

ਕਾਰ ਸਣੇ ਨਹਿਰ ’ਚ ਡੁੱਬੇ 2 ਭਾਰਤੀ ਮੁੰਡੇ ਤੇ ਇੱਕ ਕੁੜੀ

ਵੈਰੋਨੇਲਾ, 16 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਇਟਲੀ ਤੋਂ ਭਾਰਤੀਆਂ ਲਈ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕਾਰ ਨਹਿਰ ਵਿੱਚ ਡਿੱਗਣ ਕਾਰਨ ਭਾਰਤ ਦੇ ਦੋ ਮੁੰਡਿਆਂ ਅਤੇ ਇੱਕ ਕੁੜੀ ਦੀ ਮੌਤ ਹੋ ਗਈ। ਹਾਲਾਂਕਿ ਚੌਥੇ ਵਿਅਕਤੀ ਦੀ ਜਾਨ ਬਚ ਗਈ, ਪਰ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਉਮਰ 20 ਤੋਂ 21 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਇਹ ਹਾਦਸਾ ਬੀਤੇ ਦਿਨ ਸ਼ਾਮ ਲਗਭਗ ਸਵਾ 5 ਵਜੇ ਵੈਰੋਨਾ ਦੇ ਨੇੜਲੇ ਸ਼ਹਿਰ ਵੈਰੋਨੇਲਾ ਵਿਖੇ ਵਾਪਰਿਆ। ਭਾਰਤੀ ਮੂਲ ਦੇ ਚਾਰ ਮੁੰਡੇ-ਕੁੜੀਆਂ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ। ਇਸੇ ਦੌਰਾਨ ਖਰਾਬ ਮੌਸਮ ਦੇ ਚਲਦਿਆਂ ਉਨ੍ਹਾਂ ਦੀ ਕਾਰ ਨਹਿਰ ਵਿੱਚ ਡਿੱਗ ਗਈ। ਦੋ ਮੁੰਡੇ ਅਤੇ ਇੱਕ ਕੁੜੀ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਨ੍ਹਾਂ ਦਾ ਸਾਥੀ ਚੌਥਾ ਵਿਅਕਤੀ ਜ਼ਖਮੀ ਹੋ ਗਿਆ।