Home ਤਾਜ਼ਾ ਖਬਰਾਂ ਲਹਿੰਦੇ ਪੰਜਾਬ ’ਚ ਦਰਦਨਾਕ ਹਾਦਸਾ, 20 ਲੋਕ ਜ਼ਿੰਦਾ ਸੜੇ

ਲਹਿੰਦੇ ਪੰਜਾਬ ’ਚ ਦਰਦਨਾਕ ਹਾਦਸਾ, 20 ਲੋਕ ਜ਼ਿੰਦਾ ਸੜੇ

0
ਲਹਿੰਦੇ ਪੰਜਾਬ ’ਚ ਦਰਦਨਾਕ ਹਾਦਸਾ, 20 ਲੋਕ ਜ਼ਿੰਦਾ ਸੜੇ

ਤੇਲ ਟੈਂਕਰ ਨਾਲ ਬੱਸ ਦੀ ਭਿਆਨਕ ਟੱਕਰ

ਇਸਲਾਮਾਬਾਦ, 16 ਅਗਸਤ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਪੰਜਾਬ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤੇਲ ਟੈਂਕਰ ਤੇ ਬੱਸ ਦੀ ਟੱਕਰ ਹੋਣ ਕਾਰਨ 20 ਲੋਕ ਜ਼ਿੰਦਾ ਸੜ ਗਏ।
ਲਾਹੌਰ ਤੋਂ ਕਰਾਚੀ ਜਾ ਰਹੀ ਬੱਸ ਦੀ ਜਿਵੇਂ ਹੀ ਤੇਲ ਟੈਂਕਰ ਨਾਲ ਟੱਕਰ ਹੋਈ ਤਾਂ ਉਸ ਵਿੱਚ ਭਿਆਨਕ ਅੱਗ ਲੱਗ ਗਈ। ਯਾਤਰੀਆਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਇਸ ਹਾਦਸੇ ਵਿੱਚ ਵਿੱਚ 20 ਲੋਕਾਂ ਦੀ ਜਾਨ ਚਲੀ ਗਈ, ਜਦਕਿ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਹਾਦਸਾ ਲਾਹੌਰ ਤੋਂ ਲਗਭਗ 350 ਕਿਲੋਮੀਟਰ ਦੂਰ ਮੁਲਤਾਨ ਵਿੱਚ ਇੱਕ ਮੋਟਰਵੇਅ ’ਤੇ ਵਾਪਰਿਆ। ਹਾਦਸੇ ਵਿੱਚ ਅੱਗ ਦੀ ਲਪੇਟ ਵਿੱਚ ਆਏ 6 ਯਾਤਰੀਆਂ ਨੂੰ ਮੁਲਤਾਨ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।