Home ਅਮਰੀਕਾ ਅਮਰੀਕਾ ’ਚ ਪਾਕਿਸਤਾਨੀ ਡਾਕਟਰ ਨੇ ਅੱਤਵਾਦ ਦਾ ਦੋਸ਼ ਕੀਤਾ ਸਵੀਕਾਰ

ਅਮਰੀਕਾ ’ਚ ਪਾਕਿਸਤਾਨੀ ਡਾਕਟਰ ਨੇ ਅੱਤਵਾਦ ਦਾ ਦੋਸ਼ ਕੀਤਾ ਸਵੀਕਾਰ

0
ਅਮਰੀਕਾ ’ਚ ਪਾਕਿਸਤਾਨੀ ਡਾਕਟਰ ਨੇ ਅੱਤਵਾਦ ਦਾ ਦੋਸ਼ ਕੀਤਾ ਸਵੀਕਾਰ

ਮੁਹੰਮਦ ਮਸੂਦ ਨੂੰ ਜਲਦ ਸੁਣਾਈ ਜਾਵੇਗੀ ਸਜਾ

ਸੇਂਟ ਪਾਲ, 17 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਪਾਕਿਸਤਾਨ ਦੇ ਇੱਕ ਡਾਕਟਰ ਮੁਹੰਮਦ ਮਸੂਦ ਨੇ ਅੱਤਵਾਦ ਦਾ ਦੋਸ਼ ਕਬੂਲ ਕਰ ਲਿਆ ਹੈ। ਅਮਰੀਕੀ ਅਦਾਲਤ ਇਸ ਦੋਸ਼ ਵਿੱਚ ਜਲਦ ਹੀ ਉਸ ਨੂੰ ਸਜਾ ਸੁਣਾਏਗੀ।
ਮੁਹੰਮਦ ਮਸੂਦ ਨੇ ਦੋ ਸਾਲ ਪਹਿਲਾਂ ਐਫਬੀਆਈ ਭਾਵ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਮੁਖ਼ਬਰਾਂ ਨੂੰ ਦੱਸਿਆ ਸੀ ਕਿ ਉਹ ਇਸਲਾਮਿਕ ਸਟੇਟ ਸਮੂਹ ਨਾਲ ਵਫ਼ਾਦਾਰੀ ਰੱਖਦਾ ਹੈ ਅਤੇ ਅਮਰੀਕਾ ਵਿਚ ਇਕੱਲੇ ਹਮਲਿਆਂ ਨੂੰ ਅੰਜਾਮ ਦੇਣਾ ਚਾਹੁੰਦਾ ਹੈ।
ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਆਨਲਾਈਨ ਉਪਲੱਬਧ ਦਸਤਾਵੇਜ਼ਾਂ ਦੇ ਅਨੁਸਾਰ ਮੁਹੰਮਦ ਮਸੂਦ ਨੇ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ ਨੂੰ ਸਾਜੋ-ਸਾਮਾਨ ਸਬੰਧੀ ਸਹਿਯੋਗ ਪ੍ਰਦਾਨ ਕਰਨ ਦੀ ਕੋਸ਼ਿਸ਼ ਦਾ ਇਕ ਦੋਸ਼ ਸਵੀਕਾਰ ਕਰ ਲਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਜਾ ਕਿਸ ਦਿਨ ਸੁਣਾਈ ਜਾਵੇਗੀ।