ਸਕਾਰਬਰੋ ’ਚ ਟੀਟੀਸੀ ਬੱਸ ਨੇ ਪੈਦਲ ਜਾਂਦੇ ਵਿਅਕਤੀ ਨੂੰ ਮਾਰੀ ਟੱਕਰ

23 ਸਾਲਾ ਸ਼ਖਸ ਨੇ ਮੌਕੇ ’ਤੇ ਹੀ ਤੋੜਿਆ ਦਮ

Video Ad

ਸਕਾਰਬਰੋ, 20 ਜੂਨ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੇ ਸ਼ਹਿਰ ਸਕਾਰਬਰੋ ਵਿੱਚ ਇੱਕ ਪੈਦਲ ਜਾ ਰਹੇ ਵਿਅਕਤੀ ਨੂੰ ਟੀਟੀਸੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਵੱਡੇ ਤੜਕੇ ਵਾਪਰਿਆ।

ਟੋਰਾਂਟੋ ਪੁਲਿਸ ਟ੍ਰੈਫਿਕ ਸਰਵਿਸਜ਼ ਨੇ ਦੱਸਿਆ ਕਿ ਸਕਾਰਬਰੋ ਦੇ ਲਾਰੈਂਸ ਐਂਡ ਐਗÇਲੰਟਨ ਐਵੇਨਿਊ ਵਿਚਾਲੇ ਮਾਰਖਮ ਰੋਡ ’ਤੇ ਸੋਮਵਾਰ ਤੜਕੇ ਲਗਭਗ 1 ਵਜੇ ਟੀਟੀਸੀ ਬੱਸ ਨੇ ਇੱਕ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 32 ਸਾਲਾ ਉਸ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ’ਤੇ ਐਮਰਜੰਸੀ ਅਮਲਾ ਮੌਕੇ ’ਤੇ ਪਹੁੰਚ ਗਿਆ, ਪਰ ਉਦੋਂ ਤੱਕ ਟੱਕਰ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਵਿਅਕਤੀ ਦੀ ਮੌਤ ਹੋ ਚੁੱਕੀ ਸੀ।
ਹਾਦਸੇ ਵੇਲੇ ਬੱਸ ਵਿੱਚ ਲਗਭਗ 20 ਮੁਸਾਫ਼ਰ ਸਵਾਰ ਸਨ।
ਜਾਂਚਕਰਤਾਵਾਂ ਮੁਤਾਬਕ ਟੀਟੀਸੀ ਭਾਵ ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਦੀ ਬੱਸ ਦਾ ਡਰਾਈਵਰ ਹਾਦਸਾ ਹੋਣ ਮਗਰੋਂ ਫਰਾਰ ਨਹੀਂ ਹੋਇਆ ਅਤੇ ਮੌਕੇ ’ਤੇ ਹੀ ਮੌਜੂਦ ਰਿਹਾ। ਉਹ ਜਾਂਚ ਵਿੱਚ ਪੁਲਿਸ ਟੀਮ ਦਾ ਪੂਰਾ ਸਹਿਯੋਗ ਕਰ ਰਿਹਾ ਹੈ। ਹਾਦਸੇ ਮਗਰੋਂ ਜਾਂਚ ਲਈ ਮਾਰਖਮ ਰੋਡ ਨੂੰ ਦੋਵੇਂ ਪਾਸਿਓਂ ਕੁਝ ਘੰਟੇ ਲਈ ਬੰਦ ਰੱਖਿਆ ਗਿਆ। ਹਾਲਾਂਕਿ ਅਜੇ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਇਸ ਹਾਦਸੇ ਸਬੰਧੀ ਕੋਈ ਸੂਚਨਾ ਹੈ ਤਾਂ ਉਹ ਜਾਂਚਕਰਤਾ ਟੀਮ ਨਾਲ ਜ਼ਰੂਰ ਸੰਪਰਕ ਕਰੇ।

Video Ad