Home ਅਮਰੀਕਾ ਅਮਰੀਕਾ ’ਚ 20 ਲੱਖ ਡਾਲਰ ਦੀ ਠੱਗੀ ਮਾਰਨ ਵਾਲੇ ਪੰਜਾਬੀ ਨੂੰ ਕੈਦ

ਅਮਰੀਕਾ ’ਚ 20 ਲੱਖ ਡਾਲਰ ਦੀ ਠੱਗੀ ਮਾਰਨ ਵਾਲੇ ਪੰਜਾਬੀ ਨੂੰ ਕੈਦ

0
ਅਮਰੀਕਾ ’ਚ 20 ਲੱਖ ਡਾਲਰ ਦੀ ਠੱਗੀ ਮਾਰਨ ਵਾਲੇ ਪੰਜਾਬੀ ਨੂੰ ਕੈਦ

27 ਸਾਲ ਦੇ ਗੌਰਵਜੀਤ ‘ਰਾਜ’ ਸਿੰਘ ਵਜੋਂ ਹੋਈ ਸ਼ਨਾਖ਼ਤ

ਲੋਕਾਂ ਨੂੰ ਪੀ.ਪੀ.ਈ. ਕਿਟਾਂ ਦੀ ਸਪਲਾਈ ਦਾ ਲਾਇਆ ਸੀ ਲਾਰਾ

ਨਿਊ ਯਾਰਕ, 22 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ 27 ਸਾਲ ਦੇ ਪੰਜਾਬੀ ਨੌਜਵਾਨ ਨੂੰ 20 ਲੱਖ ਡਾਲਰ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਨੌਜਵਾਨ ਦੀ ਸ਼ਨਾਖ਼ਤ ਨਿਊ ਜਰਸੀ ਦੇ ਮੌਂਟਗੌਮਰੀ ਸ਼ਹਿਰ ਨਾਲ ਸਬੰਧਤ ਗੌਰਵਜੀਤ ਸਿੰਘ ਵਜੋਂ ਕੀਤੀ ਗਈ ਹੈ ਜਿਸ ਨੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਲਾਰੇ ਲਾ ਕੇ ਮੋਟੀ ਰਕਮ ਠੱਗ ਲਈ। ਗੌਰਵਜੀਤ ਰਾਜ ਸਿੰਘ ਨੇ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਪੀਟਰ ਸ਼ੈਰੀਡਨ ਸਾਹਮਣੇ ਵਾਇਰ ਫਰੌਡ ਦਾ ਇਕ ਦੋਸ਼ ਕਬੂਲ ਕਰ ਲਿਆ।
ਯੂ.ਐਸ. ਅਟਾਰਨੀ ਫ਼ਿਲਿਪ ਸੈÇਲੰਗਰੀ ਨੇ ਦੱਸਿਆ ਕਿ ਟ੍ਰੈਂਟਨ ਦੀ ਫ਼ੈਡਰਲ ਅਦਾਲਤ ਵੱਲੋਂ ਗੌਰਵਜੀਤ ਰਾਜ ਸਿੰਘ ਨੂੰ 46 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਵਿਚ ਪੇਸ਼ ਦਸਤਾਵੇਜ਼ਾਂ ਮੁਤਾਬਕ ਮਹਾਂਮਾਰੀ ਸ਼ੁਰੂ ਹੋਣ ਮਗਰੋਂ ਮਈ 2020 ਦੌਰਾਨ ਗੌਰਵਜੀਤ ਸਿੰਘ ਨੇ ਪਰਸਨ ਪ੍ਰੋਟੈਕਟਿਵ ਇਕੁਇਪਮੈਂਟ ਦੀ ਸਪਲਾਈ ਵਾਸਤੇ 10 ਜਣਿਆਂ ਤੋਂ 20 ਲੱਖ ਡਾਲਰ ਹਾਸਲ ਕਰ ਲਏ ਪਰ ਬਾਅਦ ਵਿਚ ਨਾ ਤਾਂ ਪੀ.ਪੀ.ਈ. ਕਿਟਾਂ ਮੁਹੱਈਆ ਕਰਵਾਈਆਂ ਅਤੇ ਨਾ ਹੀ ਰਕਮ ਵਾਪਸ ਕੀਤੀ।