ਭਾਰਤ ’ਚ ਕੋਰੋਨਾ ਦੇ ਰੋਜ਼ਾਨਾ ਕੇਸਾਂ ’ਚ ਮਾਮੂਲੀ ਵਾਧਾ

ਨਵੀਂ ਦਿੱਲੀ, 15 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਵੈਸੇ ਤਾਂ ਕੋਰੋਨਾ ਵਾਇਰਸ ਦੁਨੀਆ ਦੇ ਹੋਰਨਾ ਮੁਲਕਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਮੱਧਮ ਪੈ ਚੁੱਕਾ ਹੈ, ਪਰ ਦੇਸ਼ ਵਿੱਚ ਇਸ ਦੇ ਰੋਜ਼ਾਨਾ ਕੇਸਾਂ ਵਿੱਚ ਮਾਮੂਲੀ ਵਾਧਾ ਦੇਣ ਨੂੰ ਮਿਲਿਆ।
ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 6,422 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ 5,748 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਦੱਸ ਦੇਈਏ ਕਿ 13 ਸਤੰਬਰ ਨੂੰ ਕੋਰੋਨਾਂ 4 ਹਜ਼ਾਰ 369 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 14 ਸਤੰਬਰ ਨੂੰ 5 ਹਜ਼ਾਰ 108 ਮਾਮਲੇ ਦਰਜ ਕੀਤੇ ਗਏ। ਲੰਬੇ ਸਮੇਂ ਤੋਂ ਬਾਅਦ, ਕੋਰੋਨਾ ਦੇ ਐਕਟਿਵ ਕੇਸ ਵੀ ਵਧੇ ਹਨ। 24 ਘੰਟਿਆਂ ਵਿੱਚ ਕੁੱਲ 5,748 ਮਰੀਜ਼ ਠੀਕ ਹੋਏ ਹਨ। ਐਕਟਿਵ ਕੇਸ ਹੁਣ ਵੱਧ ਕੇ 46 ਲੱਖ 389 ਹੋ ਗਏ ਹਨ। ਕੱਲ੍ਹ ਤੱਕ ਦੇਸ਼ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 45,749 ਸੀ। ਖ਼ੈਰ ਦੇਸ਼ ਵਿੱਚ ਹੁਣ ਕੋਰੋਨਾ ਦੇ ਕੇਸ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਆ ਰਹੇ ਨੇ ਤੇ ਇਹ ਬਿਮਾਰੀ ਹੁਣ ਆਪਣੇ ਖਾਤਮੇ ਵੱਲ ਜਾਂਦੀ ਹੋਈ ਦਿਖਾਈ ਦੇ ਰਹੀ ਹੈ।

Video Ad
Video Ad