ਟੋਰਾਂਟੋ ਦੇ ਇੱਕ ਘਰ ’ਚ ਲੱਗੀ ਭਿਆਨਕ ਅੱਗ

ਝੁਲਸਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ

Video Ad

ਟੋਰਾਂਟੋ, 5 ਅਗਸਤ (ਚਮਕੌਰ ਸਿੰਘ ਮਾਛੀਕੇ) : ਕੈਨੇਡਾ ਵਿੱਚ ਘਰਾਂ ਨੂੰ ਅੱਗ ਲੱਗਣ ਦੀਆਂ ਇੰਨੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਿ ਇਸ ਵਿੱਚ ਸਿਰਫ ਮਾਲੀ ਹੀ ਨਹੀਂ, ਬਲਕਿ ਜਾਨੀ ਨੁਕਸਾਨ ਵੀ ਹੋ ਰਿਹਾ ਹੈ। ਤਾਜ਼ਾ ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਬੁੱਧਵਾਰ ਨੂੰ ਰਾਤੀਂ 12:45 ਦੇ ਨੇੜੇ ਤੇੜੇ ਪੇਪ ਤੇ ਗੇਰਾਰਡ ਏਰੀਆ ਵਿੱਚ 301 ਰਿਵਰਡੇਲ ਐਵਨਿਊ ਦੇ ਇੱਕ ਘਰ ਵਿੱਚ ਲੱਗੀ ਅੱਗ ਦੀ ਖਬਰ ਮਿਲਣ ਤੋਂ ਬਾਅਦ ਫਾਇਰ ਕ੍ਰਿੳ ਮੌਕੇ ਉੱਤੇ ਪਹੁੰਚਿਆ। ਇੱਕ ਵਿਅਕਤੀ ਦੋ ਮੰਜ਼ਿਲਾ ਮਕਾਨ ਦੀ ਦੂਜੀ ਮੰਜ਼ਿਲ ਉੱਤੇ ਮਿਲਿਆ ਤੇ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਫਾਇਰ ਚੀਫ ਮੈਥਿਊ ਪੈੱਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਘਰ ਵਿੱਚ ਸਿਰਫ ਉਹੀ ਵਿਅਕਤੀ ਮਿਲਿਆ। ਇਸ ਘਰ ਦੇ ਨਾਲ ਲੱਗਦੇ ਘਰ ਨੂੰ ਵੀ ਖਾਲੀ ਕਰਵਾ ਲਿਆ ਗਿਆ ਤੇ ਉੱਥੇ ਰਹਿਣ ਵਾਲੇ ਲੋਕ ਆਰਜ਼ੀ ਤੌਰ ਉੱਤੇ ਕਿਤੇ ਹੋਰ ਭੇਜ ਦਿੱਤੇ ਗਏ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Video Ad