ਡਿਊਟੀ ’ਤੇ ਤੈਨਾਤ ਮਹਿਲਾ ਪੁਲਿਸ ਅਫ਼ਸਰ ਨੂੰ ਲੱਗੀ ਸੀ ਗੋਲ਼ੀ, 5 ਹਫ਼ਤਿਆਂ ਬਾਅਦ ਹੋਈ ਮੌਤ

ਰਿਚਮੰਡ ਇੰਡੀਆਨਾ ਰਾਜ ਦੀ ਪੁਲਿਸ ਅਧਿਕਾਰੀ ਸੀ ਸੀਰਾ ਬਰਟਨ

Video Ad

ਨਿਊਯਾਰਕ, 20 ਸਤੰਬਰ (ਰਾਜ ਗੋਗਨਾ) : ਸੀਰਾ ਬਰਟਨ ਨਾਂ ਦੀ ਮਹਿਲਾ ਰਿਚਮੰਡ ਇੰਡੀਆਨਾ ਵਿਖੇ ਮਹਿਲਾ ਪੁਲਿਸ ਅਫ਼ਸਰ ਵਜੋਂ ਤੈਨਾਤ ਸੀ। ਪਿਛਲੇ ਮਹੀਨੇ ਡਿਊਟੀ ਦੌਰਾਨ ਉਸ ਦੇ ਸਿਰ ਵਿੱਚ ਗੋਲ਼ੀ ਲੱਗੀ ਸੀ, ਜਿਸ ਦੀ 5 ਹਫ਼ਤਿਆਂ ਬਾਅਦ ਅੱਜ ਮੌਤ ਹੋ ਗਈ।

28 ਸਾਲ ਦੀ ਪੁਲਿਸ ਅਧਿਕਾਰੀ ਸੀਰਾ ਬਰਟਨ ਦੀ ਬੀਤੀ ਰਾਤ ਉਸ ਦੇ ਪਰਿਵਾਰ ਨਾਲ ਘਿਰੀ ਰੀਡ ਹੈਲਥ ਫੈਸਿਲਿਟੀ ਵਿੱਚ ਮੌਤ ਹੋ ਗਈ। ਰਿਚਮੰਡ ਪੁਲਿਸ ਵਿਭਾਗ ਨੇ ਫੇਸਬੁੱਕ ’ਤੇ ਇਕ ਪੋਸਟ ਵਿੱਚ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਰਿਚਮੰਡ ਕਮਿਊਨਿਟੀ, ਅਤੇ ਜਿਨ੍ਹਾਂ ਨੇ ਸੀਰਾ ਬਰਟਨ ਅਤੇ ਉਸ ਦੇ ਪਰਿਵਾਰ ਅਤੇ ਵਿਭਾਗ ਨੂੰ ਨੇੜੇ ਅਤੇ ਦੂਰ ਤੋਂ ਸਮਰਥਨ ਦਿੱਤਾ ਹੈ ਅਸੀਂ ਪਰਿਵਾਰ ਨੂੰ ਸਮਰਥਨ ਦੇਣ ਵਾਲੇ ਉਹਨਾਂ ਲੋਕਾ ਦਾ ਧੰਨਵਾਦ ਕਰਦੇ ਹਾਂ ਪ੍ਰੰਤੂ ਇਕ ਨੇਕ ਪੁਲਿਸ ਅਧਿਕਾਰੀ ਦਾ ਛੋਟੀ ਉਮਰ ’ਚ ਚਲੇ ਜਾਣਾ ਵਿਭਾਗ ਨੂੰ ਅਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਮਹਿਲਾ ਪੁਲਿਸ ਅਧਿਕਾਰੀ ਬਰਟਨ ਨਾਲ 10 ਅਗਸਤ ਨੂੰ ਹੋਈ ਗੋਲੀਬਾਰੀ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਉਸ ਨੂੰ ਡੇਟਨ, ਓਹਾਈਓ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ 5 ਹਫ਼ਤੇ ਬਾਅਦ ਉਸ ਨੇ ਦਮ ਤੋੜ ਦਿੱਤਾ।

Video Ad