
ਵਾਸ਼ਿੰਗਟਨ, 26 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਸਾਹਮਣੇ ਆਏ ਇਕ ਵੱਡੇ ਘਪਲੇ ਤਹਿਤ 9 ਭਾਰਤੀਆਂ ਸਣੇ 12 ਜਣਿਆਂ ਵਿਰੁੱਧ ਵੀਜ਼ਾ ਫਰੌਡ, ਹੈਲਥ ਕੇਅਰ ਫਰੌਡ, ਟੈਕਸ ਚੋਰੀ ਅਤੇ ਮਨੀ ਲੌਂਡਰਿੰਗ ਦੇ ਦੋਸ਼ ਆਇਦ ਕੀਤੇ ਗਏ ਹਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਨ੍ਹਾਂ 12 ਜਣਿਆਂ ਵੱਲੋਂ ਦੰਦਾਂ ਦੇ ਇਲਾਜ ਨੂੰ ਭ੍ਰਿਸ਼ਟਾਚਾਰ ਦਾ ਮੁੱਖ ਆਧਾਰ ਬਣਾਇਆ ਗਿਆ।