Home ਮੰਨੋਰੰਜਨ ਮੁੜ ਬਹਾਲ ਹੋਇਆ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ

ਮੁੜ ਬਹਾਲ ਹੋਇਆ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ

0
ਮੁੜ ਬਹਾਲ ਹੋਇਆ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ

ਚੰਡੀਗੜ, 25 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦਾ ਟਵਿੱਟਰ ਅਕਾਊਂਟ ਮੁੜ ਬਹਾਲ ਹੋ ਗਿਆ ਐ। ਲਗਭਗ ਡੇਢ ਸਾਲ ਬਾਅਦ ਉਸ ਨੂੰ ਇਹ ਰਾਹਤ ਮਿਲੀ। 2021 ਵਿੱਚ ਅਦਾਕਾਰਾ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਸੀ, ਪਰ ਹੁਣ ਉਸ ਮੁੜ ਬਹਾਲ ਕਰ ਦਿੱਤਾ ਗਿਆ।
ਇਸ ਦੀ ਜਾਣਕਾਰੀ ਕੰਗਨਾ ਨੇ ਖੁਦ ਟਵੀਟ ਰਾਹੀਂ ਦਿੱਤੀ। ਕੰਗਨਾ ਨੇ ਟਵੀਟ ਕੀਤਾ ਹੈ ਕਿ ਉਹ ਦੁਬਾਰਾ ਇਸ ਪਲੇਟਫਾਰਮ ’ਤੇ ਆ ਕੇ ਚੰਗਾ ਮਹਿਸੂਸ ਕਰ ਰਹੀ ਹੈ। ਅਗਲੇ ਟਵੀਟ ਵਿੱਚ, ਉਸ ਨੇ ਆਪਣੀ ਫਿਲਮ ਐਮਰਜੈਂਸੀ ਦੀ ਸ਼ੂਟਿੰਗ ਪੂਰੀ ਹੋਣ ਦੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਮਈ 2021 ‘ਚ ਟਵਿਟਰ ਪਾਲਿਸੀ ਦੀ ਉਲੰਘਣਾ ਕਾਰਨ ਕੰਗਨਾ ਦੀ ਆਈਡੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਕੰਗਨਾ ਨੇ ਉਸ ਸਮੇਂ ਟਵਿਟਰ ਦੀ ਕਾਫੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਟਵਿਟਰ ‘ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ।