
ਨਿਊਯਾਰਕ, 17 ਅਗਸਤ (ਰਾਜ ਗੋਗਨਾ) : ਅਦਾਕਾਰਾ ਸੋਨਾਲੀ ਬੇਂਦਰੇ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ’ਤੇ ਅਟਲਾਂਟਾ (ਅਮਰੀਕਾ) ਵਿੱਚ ਆਪਣੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੀਆਂ ਤਸਵੀਰਾਂ ਨਾਲ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ।
ਜੋ ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਸਾਂਝੀਆਂ ਕੀਤੀਆਂ।ਉਸ ਨੇ ਲਿਖਿਆ ਹੈ ਕਿ ਜਿਵੇਂ ਕਿ ਪੂਰਾ ਦੇਸ਼ 76ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਉਂਦੇ ਹੋਏ ਦੇਸ਼ ਭਗਤੀ ਦੇ ਜਜ਼ਬੇ ਵਿੱਚ ਡੁੱਬਿਆ ਹੋਇਆ ਹੈ, ਅਸੀਂ ਆਪਣੇ ਸੁਤੰਤਰਤਾ ਦਿਵਸ -2022 ਦੇ ਜਸ਼ਨ ਨੂੰ ਖਾਸ ਅਤੇ ਯਾਦਗਾਰੀ ਬਣਾਉਣ ਲਈ ਸੁਤੰਤਰਤਾ ਦੇ ਮੋਕੇ ਤੇ ਤਸਵੀਰਾ ਸਾਂਝੀਆਂ ਕਰਨੀਆਂ ਸੁਤੰਤਰਤਾ ਦਿਵਸ ਨੂੰ ਇਕ ਝਲਕ ਦੇਣੀ ਬਣਦੀ ਹੈ। ਇਸ ਤਰ੍ਹਾਂ ਸਾਹੁਰਖ ਖਾਨ, ਅਜੈ ਦੇਵਗਨ ਤੋਂ ਲੈ ਕੇ ਅਨੁਪਮ ਖੇਰ ਤੱਕ, ਸਿਤਾਰਿਆਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ 76ਵੇਂ ਸੁਤੰਤਰਤਾ ਦਿਵਸ ਦੇ ਜਸ਼ਨਾਂ ਵਿੱਚ ਇੱਕ ਝਲਕ ਦੇਣਾ ਅਤੇ ਯਕੀਨੀ ਬਣਾਇਆ। 15 ਅਗਸਤ ਨੂੰ ਸੋਨਾਲੀ ਬੇਂਦਰੇ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਜਾ ਕੇ ਇਹ ਤਸਵੀਰਾਂ ਦੀ ਇੱਕ ਲੜੀ ਸਾਂਝੀ ਕੀਤੀ। ਤਸਵੀਰਾਂ ’ਚ ਸਰਫਰੋਸ਼ ਅਭਿਨੇਤਰੀ ਅਟਲਾਂਟਾ ’ਚ ਕਈ ਹੋਰ ਭਾਰਤੀਆਂ ਨਾਲ ਭਾਰਤੀ ਝੰਡਾ ਲਹਿਰਾਉਂਦੇ ਨਜ਼ਰ ਆ ਰਹੀ ਹੈ।