Home ਕੈਨੇਡਾ ਕੈਨੇਡਾ ’ਚ ਬਰੈਂਪਟਨ ਮਗਰੋਂ ਮਿਸੀਸਾਗਾ ’ਚ ਵੀ ਪਟਾਕੇ ਹੋਣਗੇ ਬੈਨ

ਕੈਨੇਡਾ ’ਚ ਬਰੈਂਪਟਨ ਮਗਰੋਂ ਮਿਸੀਸਾਗਾ ’ਚ ਵੀ ਪਟਾਕੇ ਹੋਣਗੇ ਬੈਨ

0
ਕੈਨੇਡਾ ’ਚ ਬਰੈਂਪਟਨ ਮਗਰੋਂ ਮਿਸੀਸਾਗਾ ’ਚ ਵੀ ਪਟਾਕੇ ਹੋਣਗੇ ਬੈਨ

ਪਟਾਕਿਆਂ ਦੀ ਵਿਕਰੀ ’ਤੇ ਪਾਬੰਦੀ ਕਾਰਨ ਭਾਰਤੀ ਲੋਕ ਨਾਰਾਜ਼

ਮਿਸੀਸਾਗਾ, 12 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਭਾਰਤ ਮੂਲ ਦੇ ਲੋਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਸੇ ਹੋਣ, ਪਰ ਉਹ ਹਰ ਸਾਲ ਦੀਵਾਲੀ ਮਨਾਉਣੀ ਨਹੀਂ ਭੁੱਲਦੇ। ਇਸ ਪਵਿੱਤਰ ਤਿਉਹਾਰ ਮੌਕੇ ਪਟਾਕੇ ਵੀ ਚਲਾਏ ਜਾਂਦੇ ਨੇ। ਇਸੇ ਤਰ੍ਹਾਂ ਕੈਨੇਡਾ ਵਿੱਚ ਵਸੇ ਭਾਰਤੀਆਂ ਵੱਲੋਂ ਵੀ ਹਰ ਸਾਲ ਦਿਵਾਲੀ ਮਨਾਈ ਜਾਂਦੀ ਹੈ, ਪਰ ਹੁਣ ਇਸ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹੌਲੀ-ਹੌਲੀ ਪਟਾਕੇ ਬੈਨ ਕੀਤੇ ਜਾ ਰਹੇ ਨੇ। ਪਹਿਲਾਂ ਬਰੈਂਪਟਨ ਵਿੱਚ ਪਟਾਕੇ ਬੰਦ ਕੀਤੇ ਗਏ ਤੇ ਹੁਣ ਮਿਸੀਸਾਗਾ ਵੀ ਇਸ ਦੀ ਤਿਆਰੀ ਕਰ ਰਿਹਾ ਹੈ। ਇਸ ਕਾਰਨ ਇੱਥੇ ਵਸੇ ਭਾਰਤੀ ਲੋਕਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ।