ਕੈਨੇਡਾ ’ਚ ਤੂਫ਼ਾਨ ਮਗਰੋਂ ਫ਼ੌਜੀਆਂ ਨੇ ਸੰਭਾਲ਼ਿਆ ਮੋਰਚਾ

ਸੜਕਾਂ ’ਤੇ ਡਿੱਗੇ ਦਰੱਖਤ ਹਟਾਉਣ ਸਣੇ ਕੀਤੀ ਜਾ ਰਹੀ ਐ ਹਰ ਸੰਭਵ ਮਦਦ

Video Ad

ਲਾਪਤਾ ਹੋਈ ਔਰਤ ਦੀ ਮਿਲੀ ਲਾਸ਼

ਹੈਲੀਫੈਕਸ, 26 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪੂਰਬੀ ਕੈਨੇਡਾ ਵਿੱਚ ਆਏ ਭਿਆਨਕ ਫਿਓਨਾ ਤੂਫ਼ਾਨ ਮਗਰੋਂ ਚਾਰੇ ਪਾਸੇ ਸੰਨਾਟਾ ਪਸਰਿਆ ਹੋਇਆ ਏ। ਜਿੱਥੇ ਲੋਕਾਂ ਦੇ ਘਰ ਤੇ ਕਾਰਾਂ ਨੂੰ ਨੁਕਸਾਨ ਪੁੱਜਾ, ਉੱਥੇ ਹੁਣ ਉਨ੍ਹਾਂ ਦੇ ਘਰਾਂ ਦੀ ਬਿਜਲੀ ਵੀ ਗੁੱਲ ਚਲ ਰਹੀ ਹੈ, ਜਿਸ ਨੂੰ ਠੀਕ ਹੋਣ ’ਚ ਕਈ ਥਾਵਾਂ ’ਤੇ ਕੁਝ ਹੋਰ ਸਮਾਂ ਲਗ ਸਕਦਾ ਹੈ।
ਇਸ ਤੂਫ਼ਾਨ ਦੌਰਾਨ ਲਾਪਤਾ ਹੋਈ ਇੱਕ ਔਰਤ ਦੀ ਮੌਤ ਦੀ ਪੁਸ਼ਟੀ ਕੀਤੀ ਗਈ, ਜਿਸ ਦੀ ਲਾਸ਼ ਬਰਾਮਦ ਹੋ ਚੁੱਕੀ ਐ।
ਉੱਧਰ ਫ਼ੌਜ ਨੇ ਆਪਣਾ ਮੋਰਚਾ ਸੰਭਾਲ਼ਦੇ ਹੋਏ ਸੜਕਾਂ ’ਤੇ ਡਿੱਗੇ ਦਰੱਖਤਾਂ ਜਾਂ ਟਾਹਣਿਆਂ ਨੂੰ ਹਟਾਉਣ ਸਣੇ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਇਸ ਤੂਫ਼ਾਨ ਦੌਰਾਨ ਨੋਵਾ ਸਕੋਸ਼ੀਆ ਦੇ ਸਪ੍ਰਿੰਗਵਿੱਲ ਵਿੱਚ ਇੱਕ 4 ਸਾਲ ਦਾ ਬੱਚਾ ਲਾਪਤਾ ਹੋ ਗਿਆ ਸੀ, ਹਾਲਾਂਕਿ ਬਾਅਦ ਵਿੱਚ ਉਹ ਆਪਣੇ ਘਰ ਤੋਂ ਲਗਭਗ 2 ਕਿਲੋਮੀਟਰ ਦੂਰ ਸਹੀ-ਸਲਾਮਤ ਮਿਲ ਗਿਆ।

Video Ad