ਟੋਰਾਂਟੋ ਤੋਂ ਮੁੰਬਈ ਦਰਮਿਆਨ ਸੀਜ਼ਨਲ ਫ਼ਲਾਈਟਸ ਵੀ ਹੋਣਗੀਆਂ ਸ਼ੁਰੂ

ਮੌਂਟਰੀਅਲ, 21 ਜੂਨ (ਵਿਸ਼ੇਸ਼ ਪ੍ਰਤੀਨਿਧ) : ਏਅਰ ਕੈਨੇਡਾ ਵੱਲੋਂ ਵੈਨਕੂਵਰ ਤੋਂ ਦਿੱਲੀ ਫ਼ਲਾਈਟ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ ਰੂਸ ਵੱਲੋਂ ਯੂਕਰੇਨ ਉਪਰ ਹਮਲੇ ਮਗਰੋਂ ਬੰਦ ਕਰ ਦਿਤੀ ਗਈ ਸੀ।
ਦੂਜੇ ਪਾਸੇ ਟੋਰਾਂਟੋ ਤੋਂ ਮੁੰਬਈ ਤੱਕ ਸੀਜ਼ਨਲ ਫਲਾਈਟਸ ਵੀ ਚਲਾਈਆਂ ਜਾਣਗੀਆਂ ਜਿਸ ਨਾਲ ਕੈਨੇਡਾ ਵਸਦੇ ਭਾਰਤੀਆਂ ਨੂੰ ਬੇਹੱਦ ਫ਼ਾਇਦਾ ਹੋਵੇਗਾ। ਏਅਰ ਕੈਨੇਡਾ ਵੱਲੋਂ 2022-23 ਦੀ ਸਮਾਂ ਸਾਰਣੀ ਦਾ ਐਲਾਨ ਕਰਦਿਆਂ ਦੱਸਿਆ ਗਿਆ ਹੈ ਕਿ ਪਹਿਲੀ ਅਕਤੂਬਰ ਤੋਂ ਵੈਨਕੂਵਰ-ਦਿੱਲੀ ਫ਼ਲਾਈਟ ਮੁੜ ਸ਼ੁਰੂ ਹੋ ਰਹੀ ਹੈ।
ਏਅਰ ਕੈਨੇਡਾ ਦੇ ਨੈਟਵਰਕ ਪਲੈਨਿੰਗ ਅਤੇ ਰੈਵੇਨਿਊ ਮੈਨੇਜਮੈਂਟ ਵਿਭਾਗ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਮਾਰਕ ਗਲਾਰਡੋ ਨੇ ਦੱਸਿਆ ਕਿ ਸਾਊਥ ਈਸਟ ਏਸ਼ੀਆ ਵਾਸਤੇ ਪਹਿਲੀ ਨੌਨ ਸਟਾਪ ਫਲਾਈਟ ਦਾ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ।
