ਏਅਰ ਕੈਨੇਡਾ ਨੇ ਚੁੱਕਿਆ ਵੱਡਾ ਕਦਮ

30 ਇਲੈਕਟ੍ਰਿਕ-ਹਾਈਬ੍ਰਿਡ ਜਹਾਜ਼ ਖਰੀਦਣ ਦਾ ਐਲਾਨ

Video Ad

ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਚੁੱਕਿਆ ਕਦਮ

ਔਟਵਾ, 18 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਏਅਰ ਕੈਨੇਡਾ ਨੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਵੱਡਾ ਕਦਮ ਚੁੱਕ ਦਿੱਤਾ ਐ। ਇਹ ਕੰਪਨੀ 30 ਇਲੈਕਟ੍ਰਾਨਿਕ ਹਾਈਬ੍ਰਿਡ ਜਹਾਜ਼ ਖਰੀਦ ਰਹੀ ਹੈ ਤਾਂ ਜੋ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ।
ਏਅਰ ਕੈਨੇਡਾ ਨੇ ਐਲਾਨ ਕੀਤਾ ਕਿ ਉਹ ਸਵੀਡਨ ਦੇ ਹਾਰਟ ਏਰੋਸਪੇਸ ਵੱਲੋਂ ਬਣਾਏ ਜਾ ਰਹੇ 30 ਇਲੈਕਟ੍ਰਿਕ-ਹਾਈਬ੍ਰਿਡ ਜਹਾਜ਼ ਖਰੀਦ ਰਹੀ ਹੈ। ਇਹ ਜਹਾਜ਼ 2028 ਤੱਕ ਸੇਵਾ ਵਿੱਚ ਦਾਖਲ ਹੋ ਜਾਣਗੇ। ਬੈਟਰੀ ਪਾਵਰ ਦੀ ਵਰਤੋਂ ਕਰਦੇ ਹੋਏ ਇਹ ਜਹਾਜ਼ ਜ਼ੀਰੋ ਐਮਿਸ਼ਨ ਪੈਦਾ ਕਰੇਗਾ ਅਤੇ ਇਸ ਵੱਲੋਂ ਮਹੱਤਵਪੂਰਨ ਸੰਚਾਲਨ ਬੱਚਤ ਪੈਦਾ ਕੀਤੀ ਜਾਵੇਗੀ। ਏਅਰ ਕੈਨੇਡਾ ਨੇ ਸਵੀਡਿਸ਼ ਨਿਰਮਾਤਾ ਵਿੱਚ 5 ਮਿਲੀਅਨ ਡਾਲਰ ਦੀ ਇਕੁਇਟੀ ਭਾਈਵਾਲੀ ਵੀ ਹਾਸਲ ਕੀਤੀ।
ਤਾਜ਼ਾ ਕਦਮ ਨਾਲ ਏਅਰ ਕੈਨੇਡਾ 2050 ਤੱਕ ਸ਼ੁੱਧ-ਜ਼ੀਰੋ ਨਿਕਾਸੀ ਤੱਕ ਪਹੁੰਚਣ ਦੇ ਆਪਣੇ ਟੀਚੇ ਦੇ ਨੇੜੇ ਪਹੁੰਚ ਜਾਵੇਗਾ।

Video Ad