ਕੈਨੇਡਾ ’ਚ ਏਅਰਪੋਰਟਸ ’ਤੇ ਹਵਾਈ ਕਾਮੇ ਵੀ ਹੋਏ ਪੇ੍ਰਸ਼ਾਨ

ਯਾਤਰੀਆਂ ਦੇ ਗੁੱਸੇ ਦਾ ਕਰਨਾ ਪੈ ਰਿਹਾ ਸਾਹਮਣਾ
ਮੁਲਾਜ਼ਮਾਂ ਦੀ ਸੁਰੱਖਿਆ ਵਧਾਉਣ ਦੀ ਉਠੀ ਮੰਗ
ਹਵਾਈ ਕਾਮਿਆਂ ’ਤੇ ਉਤਰ ਰਿਹਾ ਯਾਤਰੀਆਂ ਦਾ ਗੁੱਸਾ
ਔਟਵਾ, 21 ਜੁਲਾਈ (ਹਮਦਰਦ ਨਿਊਜ਼ ਸਰਵਿਸ) :
ਕੈਨੇਡਾ ਦੇ ਹਵਾਈ ਅੱਡਿਆਂ ’ਤੇ ਜਿੱਥੇ ਯਾਤਰੀ ਪ੍ਰੇਸ਼ਾਨ ਹੋ ਰਹੇ ਨੇ, ਉੱਥੇ ਹਵਾਈ ਕਾਮਿਆਂ ਦਾ ਵੀ ਬੁਰਾ ਹਾਲ ਹੋ ਚੁੱਕਾ ਹੈ।
ਜਿੱਥੇ ਉਨ੍ਹਾਂ ’ਤੇ ਕੰਮ ਦਾ ਜ਼ਿਆਦਾ ਬੋਝ ਹੈ, ਉੱਥੇ ਫਲਾਈਟ ਕੈਂਸਲ, ਡਿਲੇਅ ਜਾਂ ਬੈਗ ਗੁਆਚਣ ’ਤੇ ਯਾਤਰੀਆਂ ਦਾ ਸਾਰਾ ਗੁੱਸਾ ਵੀ ਇਨ੍ਹਾਂ ਹਵਾਈ ਵਰਕਰਾਂ ’ਤੇ ਹੀ ਨਿਕਲ ਰਿਹਾ ਹੈ।
ਇੱਥੋਂ ਤੱਕ ਕਿ ਉਨ੍ਹਾਂ ਨੂੰ ਜ਼ੁਬਾਨੀ ਗਾਲ਼ਾਂ ਤੋਂ ਇਲਾਵਾ ਧਮਕੀਆਂ ਤੱਕ ਮਿਲ ਰਹੀਆਂ ਨੇ। ਇਸ ਦੇ ਚਲਦਿਆਂ ਹੀ ਇਨ੍ਹਾਂ ਵਰਕਰਾਂ ਦੀ ਸੁਰੱਖਿਆ ਅਤੇ ਤਨਖਾਹ ਵਿੱਚ ਵਾਧੇ ਦੀ ਮੰਗ ਵੀ ਜ਼ੋਰ ਫੜ੍ਹ ਰਹੀ ਹੈ।
ਹੈਲੀਫੈਕਸ ਏਅਰਪੋਰਟ ’ਤੇ ਏਅਰ ਕੈਨੇਡਾ ਦੇ ਕਸਟਮਰ ਸਰਵਿਸ ਏਜੰਟ ਚੈਰਿਲ ਰੌਬਿਨਸਨ ਨੇ ਕਿਹਾ ਕਿ ਉਹ ਪਿਛਲੇ 24 ਸਾਲ ਤੋਂ ਹਵਾਈ ਅੱਡੇ ’ਤੇ ਕੰਮ ਕਰ ਰਿਹਾ ਹੈ, ਪਰ ਅੱਜ ਤੱਕ ਉਸ ਨੇ ਇਹੋ ਜਿਹੇ ਹਾਲਾਤ ਨਹੀਂ ਵੇਖੇ, ਜਿਹੜੇ ਇਸ ਵੇਲੇ ਬਣੇ ਹੋਏ ਨੇ।

Video Ad
Video Ad