ਟ੍ਰਾਂਸਪੋਰਟ ਮੰਤਰੀ ਓਮਰ ਅਲਗਬਰਾ ਨੇ ਸਰਕਾਰੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ

ਔਟਵਾ, 22 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਹਵਾਈ ਅੱਡਿਆਂ ’ਤੇ ਮੁਸਾਫ਼ਰਾਂ ਨੂੰ ਦਰਪੇਸ਼ ਸਮੱਸਿਆਵਾਂ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਹੁਣ ਏਅਰਲਾਈਨਜ਼ ਸਿਰ ਮੜਿ੍ਹਆ ਜਾਣ ਲੱਗਾ ਹੈ।
ਟ੍ਰਾਂਸਪੋਰਟ ਮੰਤਰੀ ਓਮਰ ਅਲਗਬਰਾ ਅਤੇ ਹਵਾਈ ਸਫ਼ਰ ਨਾਲ ਸਬੰਧਤ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਧੇਰੇ ਜਵਾਬਦੇਹੀ ਏਅਰਲਾਈਨਜ਼ ਦੀ ਬਣਦੀ ਹੈ ਕਿਉਂਕਿ ਪਹਿਲਾਂ ਅੰਨ੍ਹੇਵਾਹ ਫਲਾਈਟਸ ਦਾ ਐਲਾਨ ਕਰ ਦਿਤਾ ਜਾਂਦਾ ਹੈ ਪਰ ਫਿਰ ਅਚਾਨਕ ਇਨ੍ਹਾਂ ਨੂੰ ਰੱਦ ਕੀਤੇ ਜਾਣ ਕਰਕੇ ਮੁਸਾਫ਼ਰ ਕਸੂਤੇ ਫਸ ਜਾਂਦੇ ਹਨ।
ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਭਾਵੇਂ ਹਾਲਾਤ ਕੁਝ ਸੁਖਾਵੇਂ ਹੋਣ ਦੇ ਸੰਕੇਤ ਮਿਲੇ ਹਨ ਪਰ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਮੁਸਾਫ਼ਰਾਂ ਦੀਆਂ ਲੰਮੀਆਂ ਕਤਾਰਾਂ, ਫਲਾਈਟ ਵਿਚ ਦੇਰ ਅਤੇ ਖੱਜਲ ਖੁਆਰੀ ਜਿਉਂ ਦੀ ਤਿਉਂ ਬਰਕਰਾਰ ਹੈ।
