
‘ਬੜੇ ਮੀਆਂ ਛੋਟੇ ਮੀਆਂ’ ਲਈ ਤੈਅ ਹੋਈ ਮਾਨੁਸ਼ੀ ਛਿੱਲਰ
ਦੋਵਾਂ ਦੀ ਫ਼ਿਲਮ 2023 ਦੇ ਅਖੀਰ ’ਚ ਹੋਵੇਗੀ ਰਿਲੀਜ਼!
ਮੁੰਬਈ, 27 ਨਵੰਬਰ (ਸ਼ੇਖਰ ਰਾਏ) : ਆਪਣੀਆਂ ਲਗਾਤਾਰ ਫਲਾਕ ਫਿਲਮਾਂ ਤੋਂ ਪਰੇਸ਼ਾਨ ਚੱਲ ਰਹੇ ਅਕਸ਼ੈ ਕੁਮਾਰ ਲਈ ਹੁਣ ਇਕ ਨਵੀਂ ਉਮੀਦ ਦੀ ਕਿਰਨ ਜਾਗੀ ਹੈ.. ਅਕਸ਼ੈ ਦੀ ਝੋਲੀ ਵਿੱਚ ਅਜੇ ਵੀ ਇਕ ਵੱਡੀ ਫਿਲਮ ’ਬਡੇ ਮੀਆਂ ਛੋਟੇ ਮੀਆਂ’ ਪਈ ਹੋਈ ਹੈ ਪਰ ਮੇਕਰਜ਼ ਲਈ ਅਕਸ਼ੈ ਦੇ ਨਾਲ ਹਿਰੋਇਨ ਬਾਰੇ ਫੈਸਲਾ ਲੈਣਾ ਵੀ ਵੱਡਾ ਟਾਸਕ ਸੀ ਜੋ ਪੂਰਾ ਕਰ ਲਿਆ ਗਿਆ ਹੈ ਮਿਸ ਵਰਲਡ ਰਹਿ ਚੁੱਕੀ ਮਾਨੁਸ਼ੀ ਛਿੱਲਰ ਇਸ ਫਿਲਮ ਦੀ ਅਦਾਕਾਰਾ ਹੋਵੇਗੀ3 ਤੁਹਾਨੂੰ ਦਸ ਦਈਏ ਕਿ ਇਸ ਫਿਲਮ ਦੇ ਵਿੱਚ ਅਕਸ਼ੈ ਕੁਮਾਰ ਦੇ ਨਾਲ ਤੁਹਾਨੂੰ ਟਾਇਗਰ ਸ਼ਰਾਫ ਵੀ ਜ਼ਬਰਦਸਤ ਕਿਰਦਾਰ ਵਿੱਚ ਦਿਖਾਈ ਦੇਣ ਵਾਲੇ ਹਨ।